ਨਵੀਂ ਦਿੱਲੀ: ਆਈਪੀਐੱਲ ਮੁਲਤਵੀ ਹੋਣ ਮਗਰੋਂ ਪੰਜਾਬ ਕਿੰਗਜ਼ ਟੀਮ ਦੇ ਸਾਰੇ ਭਾਰਤੀ ਕ੍ਰਿਕਟਰ ਸੁਰੱਖਿਅਤ ਆਪੋ-ਆਪਣੇ ਘਰ ਪਹੁੰਚ ਗਏ ਹਨ। ਪੰਜਾਬ ਕਿੰਗਜ਼ ਨੇ ਟਵਿਟਰ ਰਾਹੀਂ ਇਹ ਜਾਣਕਾਰੀ ਦਿੱਤੀ। ਕਲੱਬ ਨੇ ਟਵੀਟ ਕੀਤਾ, ‘‘ਆਈਪੀਐੱਲ 2021 ਮੁਲਤਵੀ ਹੋਣ ਮਗਰੋਂ ਪੰਜਾਬ ਕਿੰਗਜ਼ ਟੀਮ ਦੇ ਸਾਰੇ ਮੈਂਬਰ ਸੁਰੱਖਿਅਤ ਘਰ ਪਹੁੰਚ ਗਏ ਹਨ। ਜਦਕਿ ਕੁਝ ਵਿਦੇਸ਼ੀ ਖਿਡਾਰੀਆਂ ਨੂੰ ਆਪਣੇ ਦੇਸ਼ ਪਰਤਣ ਤੋਂ ਪਹਿਲਾਂ ਭਾਰਤ ਤੋਂ ਬਾਹਰ ਹੋਰ ਦੇਸ਼ਾਂ ਵਿੱਚ ਇਕਾਂਤਵਾਸ ਹੋਣਾ ਪੈ ਰਿਹਾ ਹੈ।’’ ਮੁੰਬਈ ਇੰਡੀਅਨਜ਼ ਦੇ ਬਹੁਤੇ ਖਿਡਾਰੀ ਵੀ ਆਪੋ-ਆਪਣੇ ਘਰ ਪਹੁੰਚ ਗਏ ਹਨ। ਇਸ ਬਾਰੇ ਮੁੰਬਈ ਇੰਡੀਅਨਜ਼ ਨੇ ਟਵੀਟ ਕੀਤਾ, ‘‘ਟੀਮ ਦੇ ਸਾਰੇ ਵਿਦੇਸ਼ੀ ਖਿਡਾਰੀ ਆਪਣੀਆਂ ਮੰਜ਼ਲਾਂ ’ਤੇ ਸੁਰੱਖਿਅਤ ਪਹੁੰਚ ਗਏ ਹਨ। ਤੁਸੀਂ ਵੀ ਕਰੋਨਾ ਨਿਯਮਾਂ ਦੀ ਪਾਲਣਾ ਕਰੋ ਤੇ ਘਰ ਰਹੋ।’’ -ਪੀਟੀਆਈ