ਸੂਰਤ: ਵਿਸ਼ਵ ਚੈਂਪੀਅਨਿਸ਼ਪ ਵਿੱਚ ਕਾਂਸੀ ਤਗ਼ਮਾ ਜੇਤੂ ਤਿਲੰਗਾਨਾ ਦੇ ਬੀ. ਸਾਈ ਪ੍ਰਨੀਤ ਅਤੇ ਛੱਤੀਸੀਗੜ੍ਹ ਦੀ ਆਕਰਸ਼ੀ ਕਸ਼ਯਪ ਨੇ ਇੱਥੇ 36ਵੀਆਂ ਕੌਮੀ ਖੇਡਾਂ ਦੌਰਾਨ ਕ੍ਰਮਵਾਰ ਪੁਰਸ਼ ਅਤੇ ਮਹਿਲਾ ਵਰਗ ’ਚ ਖ਼ਿਤਾਬ ਜਿੱਤ ਲਏ। ਇੱਥੇ ਪੀਡੀਡੀਯੂ ਇੰਡੋਰ ਸਟੇਡੀਅਮ ਵਿੱਚ ਬੈਡਮਿੰਟਨ ਪੁਰਸ਼ ਸਿੰਗਲਜ਼ ਫਾਈਨਲ ਮੁਕਾਬਲੇ ਵਿੱਚ ਪ੍ਰਨੀਤ ਨੇ ਕਰਨਾਟਕ ਦੇ ਮਿਥੁਨ ਮੰਜੂਨਾਥ ਨੂੰ 21-11, 12-21, 21-16 ਨਾਲ ਹਰਾਇਆ, ਜਦਕਿ ਆਕਰਸ਼ੀ ਨੇ ਮਹਾਰਾਸ਼ਟਰ ਦੀ ਮਾਲਵਿਕਾ ਬਨਸੋੜ ਨੂੰ 21-8, 22-20 ਨਾਲ ਮਾਤ ਦਿੱਤੀ। ਇਸੇ ਦੌਰਾਨ ਤਿਲੰਗਾਨਾ ਦੀ ਐੱਨ. ਸਿੱਕੀ ਰੈੱਡੀ ਅਤੇ ਗਾਇਤਰੀ ਗੋਪੀਚੰਦ ਦੀ ਜੋੜੀ ਨੇ ਮਹਿਲਾ ਡਬਲਜ਼ ਵਰਗ ’ਚ ਸੋਨ ਤਗ਼ਮਾ ਆਪਣੇ ਨਾਂ ਕੀਤਾ। -ਆਈਏਐੱਨਐੱਸ