ਸੂਰਤ: ਇੱਥੇ ਕੌਮੀ ਖੇਡਾਂ ਦੇ ਮਿਕਸਡ ਟੀਮ ਬੈਡਮਿੰਟਨ ਮੁਕਾਬਲੇ ਵਿੱਚ ਤਿਲੰਗਾਨਾ ਨੇ ਕੇਰਲਾ ਨੂੰ 3-0 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਇਸ ਜਿੱਤ ਵਿੱਚ ਸਾਬਕਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜੇਤੂ ਬੀ ਸਾਈ ਪ੍ਰਣੀਤ ਦਾ ਅਹਿਮ ਯੋਗਦਾਨ ਰਿਹਾ। ਉਸ ਨੇ ਐੱਚਐੱਸ ਪ੍ਰਣਯ ਨੂੰ 18-21, 21-16, 22-30 ਨਾਲ ਹਰਾਇਆ। ਉਸ ਦੀ ਜਿੱਤ ਤੋਂ ਪਹਿਲਾਂ ਬੀ ਸੁਮਿਤ ਰੈੱਡੀ ਅਤੇ ਐੱਨ ਸਿੱਕੀ ਰੈੱਡੀ ਦੀ ਪਤੀ-ਪਤਨੀ ਦੀ ਜੋੜੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਐੱਮਆਰ ਅਰਜੁਨ ਅਤੇ ਤ੍ਰਿਸਾ ਜੌਲੀ ਦੀ ਜੋੜੀ ਨੂੰ 21-15, 14-21, 21-14 ਨਾਲ ਹਰਾਇਆ। ਮਹਿਲਾ ਸਿੰਗਲਜ਼ ਵਿੱਚ ਸਾਮਿਆ ਫਾਰੂਕੀ ਨੇ ਇੱਕਪਾਸੜ ਮੁਕਾਬਲੇ ਵਿੱਚ ਟੀ.ਆਰ ਗੋਰੀਕ੍ਰਿਸ਼ਨ ਨੂੰ 21-5, 21-12 ਨਾਲ ਹਰਾ ਕੇ ਤਿਲੰਗਾਨਾ ਨੂੰ ਜਿੱਤ ਦਿਵਾਈ। -ਪੀਟੀਆਈ