ਨਵੀਂ ਦਿੱਲੀ: ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ ਦੱਸਿਆ ਕਿ 38ਵੀਆਂ ਕੌਮੀ ਖੇਡਾਂ ਅਗਲੇ ਸਾਲ 28 ਜਨਵਰੀ ਤੋਂ 14 ਫਰਵਰੀ ਤੱਕ ਉੱਤਰਾਖੰਡ ਵਿੱਚ ਹੋਣਗੀਆਂ। ਆਈਓਏ ਨੇ ਕਿਹਾ ਕਿ ਇਸ ਮਹੀਨੇ ਦੇ ਅੰਤ ’ਚ ਹੋਣ ਵਾਲੀ ਜਨਰਲ ਬਾਡੀ ਦੀ ਮੀਟਿੰਗ ’ਚ ਇਸ ਦੀਆਂ ਤਰੀਕਾਂ ਨੂੰ ਮਨਜ਼ੂਰੀ ਮਿਲਣੀ ਬਾਕੀ ਹੈ। ਆਈਓਏ ਦੀ ਜਨਰਲ ਬਾਡੀ ਦੀ ਮੀਟਿੰਗ ਇੱਥੇ 25 ਅਕਤੂਬਰ ਨੂੰ ਹੋਵੇਗੀ। ਆਈਓਏ ਦੀ ਪ੍ਰਦਾਨ ਪੀਟੀ ਊਸ਼ਾ ਨੇ ਬਿਆਨ ਵਿੱਚ ਕਿਹਾ, ‘ਅਸੀਂ ਕੌਮੀ ਖੇਡਾਂ ਉੱਤਰਾਖੰਡ ਵਿੱਚ ਲਿਆਉਣ ਲਈ ਬਹੁਤ ਉਤਸ਼ਾਹਿਤ ਹਾਂ। ਇਹ ਖੇਡਾਂ ਦੇਸ਼ ਭਰ ਦੇ ਖਿਡਾਰੀਆਂ ਨੂੰ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਪਲੇਟਫਾਰਮ ਪ੍ਰਦਾਨ ਕਰਦੀਆਂ ਹਨ।’ -ਪੀਟੀਆਈ