ਦੁਬਈ: ਭਾਰਤੀ ਕਪਤਾਨ ਰੋਹਿਤ ਸ਼ਰਮਾ ਬੁੱਧਵਾਰ ਨੂੰ ਆਈਸੀਸੀ ਵਨਡੇਅ ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਪੰਜ ਸਥਾਨਾਂ ਦੀ ਛਾਲ ਮਾਰ ਕੇ ਛੇਵੇਂ ਸਥਾਨ ’ਤੇ ਪਹੁੰਚ ਗਿਆ। ਦੱਖਣੀ ਅਫ਼ਰੀਕਾ ਦੇ ਵਿਕਟਕੀਪਰ ਬੱਲੇਬਾਜ਼ ਕੁਇੰਟਨ ਡੀ ਕਾਕ ਵਿਸ਼ਵ ਕੱਪ ਵਿੱਚ ਲਗਾਤਾਰ ਸੈਂਕੜੇ (ਸ੍ਰੀਲੰਕਾ ਖ਼ਿਲਾਫ਼ 100 ਅਤੇ ਆਸਟਰੇਲੀਆ ਖ਼ਿਲਾਫ਼ 109) ਦੇ ਬਾਅਦ ਤਿੰਨ ਸਥਾਨਾਂ ਦੇ ਵਾਧੇ ਨਾਲ ਤੀਜੇ ਸਥਾਨ ‘ਤੇ ਪਹੁੰਚ ਗਿਆ ਹੈ ਕਿਉਂਕਿ ਉਸ ਨੇ ਟੀਮ ਦੇ ਸਾਥੀ ਰੈਸੀ ਵੈਨ ਡੇਰ ਡੁਸਾਨ ਨੂੰ ਪਛਾੜ ਕੇ ਚੌਥੇ ਸਥਾਨ ‘ਤੇ ਪਹੁੰਚਾਇਆ ਹੈ। ਅਫਗਾਨਿਸਤਾਨ ਦੇ ਸਲਾਮੀ ਬੱਲੇਬਾਜ਼ ਰਹਿਮਾਨਉੱਲ੍ਹਾ ਗੁਰਬਾਜ਼ (19 ਸਥਾਨਾਂ ਦੇ ਵਾਧੇ ਨਾਲ 18ਵੇਂ ਸਥਾਨ ’ਤੇ) ਅਤੇ ਨੀਦਰਲੈਂਡ ਦੇ ਕਪਤਾਨ ਸਕਾਟ ਐਡਵਰਡਸ (16 ਸਥਾਨਾਂ ਦੇ ਵਾਧੇ ਨਾਲ 27ਵੇਂ ਸਥਾਨ ’ਤੇ) ਨੇ ਵੀ ਸ਼ਾਨਦਾਰ ਪਾਰੀਆਂ ਦੇ ਬਾਅਦ ਬੱਲੇਬਾਜ਼ੀ ਦਰਜਾਬੰਦੀ ‘ਚ ਵਾਧਾ ਕੀਤਾ ਹੈ। ਭਾਰਤ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਬਿਮਾਰੀ ’ਤੇ ਕਾਬੂ ਪਾਉਣ ਤੋਂ ਬਾਅਦ ਪਾਕਿਸਤਾਨ ਦੇ ਖਿਲਾਫ 12 ਦੌੜਾਂ ਨਾਲ ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਦੂਜੇ ਸਥਾਨ ’ਤੇ ਰਹੇ। ਤੇਜ਼ ਗੇਂਦਬਾਜ਼ਾਂ ਵਿੱਚ, ਭਾਰਤ ਦੇ ਜਸਪ੍ਰੀਤ ਬੁਮਰਾਹ (ਸੱਤ ਸਥਾਨ ਉੱਪਰ) ਅਤੇ ਦੱਖਣੀ ਅਫਰੀਕਾ ਦੇ ਕਾਗਿਸੋ ਰਬਾਡਾ (ਇੱਕ ਸਥਾਨ ਉੱਪਰ) ਬਰਾਬਰ 14ਵੇਂ ਸਥਾਨ ’ਤੇ ਪਹੁੰਚ ਗਏ ਹਨ, ਜਦੋਂ ਕਿ ਲੁੰਗੀ ਨਗਿਡੀ ਛੇ ਸਥਾਨਾਂ ਦੀ ਛਾਲ ਮਾਰ ਕੇ 16ਵੇਂ ਸਥਾਨ ’ਤੇ ਪਹੁੰਚ ਗਏ ਹਨ। -ਪੀਟੀਆਈ