ਗੁਹਾਟੀ: ਟੋਕੀਓ ਓਲੰਪਿਕ ’ਚ ਕਾਂਸੀ ਦਾ ਤਗ਼ਮਾ ਜੇਤੂ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੂੰ ਅੱਜ ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਇੱਕ ਕਰੋੜ ਰੁਪਏ ਦਾ ਚੈੱਕ ਭੇਟ ਕੀਤਾ ਅਤੇ ਸੂਬਾ ਪੁਲੀਸ ਵਿੱਚ ਡੀਐੱਸੀਪੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਹੈ। ਸ੍ਰੀ ਸਰਮਾ ਨੇ ਇੱਥੇ ਇੱਕ ਸਨਮਾਨ ਸਮਾਗਮ ’ਚ ਕਿਹਾ ਕਿ ਸੂਬਾ ਸਰਕਾਰ ਨੇ ਸੂਬੇ ਲਈ ਪਹਿਲਾ ਓਲੰਪਿਕ ਤਗ਼ਮਾ ਜਿੱਤਣ ਵਾਲੀ ਲਵਲੀਨਾ ਨੂੰ ਪੈਰਿਸ ਓਲੰਪਿਕ-2024 ਤੱਕ ਇੱਕ ਲੱਖ ਰੁਪਏ ਮਹੀਨਾ ਸਕਾਲਰਸ਼ਿਪ ਦੇਣ ਦਾ ਵੀ ਫ਼ੈਸਲਾ ਕੀਤਾ ਹੈ, ਤਾਂ ਕਿ ਉਹ ਆਪਣਾ ਧਿਆਨ ਸੋਨ ਤਗ਼ਮਾ ਜਿੱਤਣ ’ਤੇ ਕੇਂਦਰਿਤ ਕਰ ਸਕੇ। ਉਨ੍ਹਾਂ ਕਿਹਾ ਕਿ ਗੁਹਾਟੀ ਦੀ ਇੱਕ ਸੜਕ ਦਾ ਨਾਂ ਵੀ ਲਵਲੀਨਾ ਦੇ ਨਾਂ ’ਤੇ ਰੱਖਿਆ ਜਾਵੇਗਾ। ਇਸ ਮੌਕੇ ਮੁੱਖ ਮੰਤਰੀ ਨੇ ਲਵਲੀਨਾ ਬੋਰਗੋਹੇਨ ਦੇ ਮੁੱਕੇਬਾਜ਼ੀ ਸਫਰ ’ਚ ਸ਼ਾਮਲ ਰਹੇ ਚਾਰ ਕੋਚਾਂ ਪ੍ਰਸ਼ਾਂਤ ਦਾਸ, ਪਦਮ ਬਰੂਆ, ਸੰਧਿਆ ਗੁਰਾਂਗ ਅਤੇ ਰਾਫੇਲ ਗਾਮਵਸਕਾ ਨੂੰ ਵੀ 10-10 ਲੱਖ ਰੁਪਏ ਦੇ ਚੈੱਕ ਦੇ ਕੇ ਸਨਮਾਨਿਤ ਕੀਤਾ। -ਪੀਟੀਆਈ