ਨਵੀਂ ਦਿੱਲੀ: ਟੋਕੀਓ ਵਿੱਚ ਇਤਿਹਾਸ ਸਿਰਜਣ ਵਾਲੇ ਭਾਰਤ ਦੇ ਓਲੰਪੀਅਨ ਅਤੇ ਪੈਰਾਲੰਪੀਅਨ ਸਿਹਤ ਮੰਤਰਾਲੇ ਦੀ ਉਸ ਮੁਹਿੰਮ ਨਾਲ ਜੁੜਨਗੇ, ਜਿਸ ਤਹਿਤ ਤਿਉਹਾਰਾਂ ਦੌਰਾਨ ਲੋਕਾਂ ਨੂੰ ਕਰੋਨਾ ਨਿਯਮਾਂ ਦਾ ਪਾਲਣ ਕਰਨ ਲਈ ਜਾਗਰੂਕ ਕੀਤਾ ਜਾਵੇਗਾ। ਜੈਵਲਿਨ ਥਰੋਅ ’ਚ ਓਲੰਪਿਕ ਚੈਂਪੀਅਨ ਨੀਰਜ ਚੋਪੜਾ, ਪੈਰਾਲੰਪਿਕ ਸੋਨ ਤਗ਼ਮਾ ਜੇਤੂ ਨਿਸ਼ਾਨੇਬਾਜ਼ ਅਵਨੀ ਲੇਖਰਾ ਅਤੇ ਹੋਰ ਖਿਡਾਰੀ ਲੋਕਾਂ ਨੂੰ ਕਰੋਨਾ ਨਿਯਮਾਂ ਦਾ ਪਾਲਣ ਕਰਨ ਲਈ ਪ੍ਰੇਰਿਤ ਕਰਨਗੇ। ਇੱਕ ਵੀਡੀਓ ਜ਼ਰੀਏ ਟੋਕੀਓ ਓਲੰਪਿਕ ਤਗ਼ਮਾ ਜੇਤੂ ਪਹਿਲਵਾਨ ਰਵੀ ਕੁਮਾਰ ਦਹੀਆ ਅਤੇ ਬਜਰੰਗ ਪੂਨੀਆ, ਤਲਵਾਰਬਾਜ਼ ਭਵਾਨੀ ਦੇਵੀ ਅਤੇ ਭਾਰਤੀ ਪੁਰਸ਼ ਹਾਕੀ ਟੀਮ ਦੇ ਗੋਲਕੀਪਰ ਪੀਆਰ ਸ੍ਰੀਜੇਸ਼ ਜਾਗਰੂਕ ਕਰ ਰਹੇ ਹਨ। -ਪੀਟੀਆਈ