ਲੁਸਾਨੇ: ਟੋਕੀਓ ਓਲੰਪਿਕ ਵਿਚ ਦਾਖਲੇ ਲਈ ਕਈ ਗਲੋਬਲ ਬਾਕਸਿੰਗ ਮੁਕਾਬਲੇ ਰੱਦ ਹੋ ਗਏ ਹਨ ਜਦਕਿ ਯੂਰਪੀਅਨ ਮੁਕਾਬਲੇ ਮੁਲਤਵੀ ਕਰ ਦਿੱਤੇ ਗਏ ਹਨ। ਕੌਮਾਂਤਰੀ ਓਲਪਿੰਕ ਕਮੇਟੀ ਦੇ ਬੁਲਾਰੇ ਨੇ ਅੱਜ ਦੱਸਿਆ ਕਿ ਕਰੋਨਾ ਮਹਾਮਾਰੀ ਕਾਰਨ ਕਈ ਦੇਸ਼ਾਂ ਨੇ ਹਵਾਈ ਉਡਾਣਾਂ ’ਤੇ ਪਾਬੰਦੀਆਂ ਲਾਈਆਂ ਹੋਈਆਂ ਹਨ ਜਿਸ ਕਾਰਨ ਬਦਲਾਅ ਕੀਤਾ ਗਿਆ ਹੈ। ਦੱਸਣਾ ਬਣਦਾ ਹੈ ਕਿ ਮੁੱਕੇਬਾਜ਼ਾਂ ਨੇ ਪੈਰਿਸ ਵਿਚ ਜੂਨ ਦੌਰਾਨ ਇਕ ਟੂਰਨਾਮੈਂਟ ਖੇਡਣਾ ਸੀ ਜਿਸ ਵਿਚ 53 ਥਾਵਾਂ ਦੇ ਕੋਟੇ ਬਾਰੇ ਫੈਸਲਾ ਹੋਣਾ ਸੀ। ਹੁਣ ਇਹ ਥਾਵਾਂ ਸਾਲ 2017 ਦੀ ਵਿਸ਼ਵ ਰੈਂਕਿੰਗ ਅਨੁਸਾਰ ਉਪ ਮਹਾਦੀਪਾਂ ਵਿਚ ਵੰਡੀਆਂ ਜਾਣਗੀਆਂ। ਇਸ ਨਾਲ ਭਾਰਤ ਲਈ ਕੋਟੇ ਦੇ ਹੋਰ ਮੌਕੇ ਨਹੀਂ ਬਣਨਗੇ।
-ਪੀਟੀਆਈ