ਭੋਪਾਲ: ਦੇਸ਼ ਦੇ ਸੀਨੀਅਰ ਕਿਊ ਖਿਡਾਰੀ ਪੰਕਜ ਅਡਵਾਨੀ ਨੇ ਆਪਣੇ ਕੌਮੀ ਬਿਲੀਅਰਡਜ਼ ਖ਼ਿਤਾਬ ਦਾ ਬਚਾਅ ਕੀਤਾ ਅਤੇ ਧਰੁਵ ਸਿਤਵਾਲਾ ਨੂੰ ਇੱਥੇ ਨੌ ਗੇਮ ਦੇ ਫਾਈਨਲ ਵਿੱਚ 5-2 ਨਾਲ ਹਰਾ ਕੇ 11ਵੀਂ ਵਾਰ ਚੈਂਪੀਅਨ ਬਣਿਆ। ਸਿਤਵਾਲਾ ਦੇ 64 ਅਤੇ 42 ਦੇ ਸਕੋਰ ਮਗਰੋਂ ਅਡਵਾਨੀ ਨੇ 56 ਅਤੇ 46 ਦੇ ਸਕੋਰ ਨਾਲ ਸ਼ੁਰੂਆਤੀ ਦੋ ਗੇਮ ਮਗਰੋਂ ਸਕੋਰ 1-1 ਕਰ ਲਿਆ। ਸਿਤਵਾਲਾ ਨੇ ਤੀਜੇ ਗੇਮ ਵਿੱਚ 84 ਦੇ ਸਕੋਰ ਨਾਲ ਇੱਕ ਵਾਰ ਲੀਡ ਕਾਇਮ ਕਰ ਲਈ। ਉਹ ਚੌਥੇ ਗੇਮ ਨੂੰ 101 ਦੇ ਸਕੋਰ ਨਾਲ ਆਪਣੇ ਨਾਮ ਕਰਨ ਦੇ ਨੇੜੇ ਪਹੁੰਚ ਗਿਆ ਸੀ, ਪਰ ਇੱਕ ਗ਼ਲਤੀ ਨੇ ਅਡਵਾਨੀ ਨੂੰ ਵਾਪਸੀ ਦਾ ਮੌਕਾ ਦੇ ਦਿੱਤਾ, ਜਿਸ ਨੇ 127 ਦਾ ਬ੍ਰੇਕ ਬਣਾਇਆ। ਸ਼ੁਰੂਆਤੀ ਚਾਰ ਗੇਮਾਂ ਮਗਰੋਂ ਸਕੋਰ 2-2 ਦੀ ਬਰਾਬਰੀ ’ਤੇ ਸੀ। ਅਡਵਾਨੀ ਨੇ ਇਸ ਮਗਰੋਂ ਲਗਾਤਾਰ ਦੋ ਗੇਮ ਵਿੱਚ 150 ਦੇ ਇੱਕ ਸਮਾਨ ਸਕੋਰ ਨਾਲ ਆਪਣੀ ਲੀਡ 4-2 ਕਰ ਲਈ। ਸਿਤਵਾਲਾ ਨੇ ਹਾਲਾਂਕਿ ਹਾਰ ਨਹੀਂ ਮੰਨੀ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 134 ਦਾ ਸਕੋਰ ਬਣਾਇਆ। ਉਹ ਹਾਲਾਂਕਿ ਲੈਅ ਨੂੰ ਜਾਰੀ ਨਹੀਂ ਰੱਖ ਸਕਿਆ। ਅਡਵਾਨੀ ਨੇ 148 ਦੇ ਬ੍ਰੇਕ ਨਾਲ ਇਹ ਗੇਮ ਅਤੇ ਮੁਕਾਬਲਾ ਆਪਣੇ ਨਾਮ ਕਰ ਲਿਆ। -ਪੀਟੀਆਈ