ਹਾਂਗਜੂ, 25 ਅਕਤੂਬਰ
ਪੈਰਾ ਓਲੰਪਿਕ ਚੈਂਪੀਅਨ ਸੁਮਿਤ ਅੰਤਿਲ ਨੇ ਬੁੱਧਵਾਰ ਨੂੰ ਇਥੇ ਹਾਂਗਜੂ ਏ਼ਸ਼ਿਆਈ ਪੈਰਾ ਖੇਡਾਂ ’ਚ ਜੈਵਲਨਿ ਥਰੋ (ਭਾਲਾ ਸੁੱਟਣ) ਦੀ ਐਫ 64 ਈਵੈਂਟ ’ਚ 73.29 ਮੀਟਰ ਦਾ ਨਵਾਂ ਰਿਕਾਰਡ ਬਣਾਉਂਦੇ ਹੋਏ ਸੋਨ ਤਗਮਾ ਜਿੱਤਿਆ। ਜਦ ਕਿ ਭਾਰਤ ਨੇ ਖੇਡਾਂ ਦੇ ਤੀਜੇ ਦਿਨ 30 ਤਗਮੇ ਆਪਣੀ ਝੋਲੀ ਪਾਏ। ਭਾਰਤ ਦੇ ਹੁਣ 64 ਤਗਮੇ ਜਿੱਤ ਲਏ ਹਨ। ਇਸ ’ਚ 15 ਸੋਨ, 20 ਚਾਂਦੀ ਅਤੇ 29 ਕਾਂਸੇ ਦੇ ਸ਼ਾਮਲ ਹੈ। ਭਾਰਤ ਹੁਣ ਤਕ ਛੇਵੇਂ ਸਥਾਨ ’ਤੇ ਹੈ ਜਦ ਕਿ ਚੀਨ 300 ਤਗਮੇ ਲੈ ਕੇ ਸਿਖਰਲੇ ਸਥਾਨ ’ਤੇ ਹੈ। -ਪੀਟੀਆਈ