ਕਰਾਚੀ, 11 ਨਵੰਬਰ
ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਨੂੰ ਲੈ ਕੇ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਤੋਂ ਸਪੱਸ਼ਟੀਕਰਨ ਮੰਗੇਗਾ ਕਿਉਂਕਿ ਉਸ ਨੂੰ ਸਿਰਫ ਇਹ ਦੱਸਿਆ ਗਿਆ ਹੈ ਕਿ ਭਾਰਤੀ ਟੀਮ ਟੂਰਨਾਮੈਂਟ ਲਈ ਨਹੀਂ ਆਵੇਗੀ ਪਰ ਹਾਈਬ੍ਰਿਡ ਮਾਡਲ ਦੇ ਪ੍ਰਸਤਾਵ ’ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਆਈਸੀਸੀ ਨੇ ਪੀਸੀਬੀ ਨੂੰ ਦੱਸਿਆ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਅਗਲੇ ਸਾਲ ਫਰਵਰੀ ਵਿੱਚ ਹੋਣ ਵਾਲੇ ਟੂਰਨਾਮੈਂਟ ਲਈ ਆਪਣੀ ਟੀਮ ਪਾਕਿਸਤਾਨ ਨਹੀਂ ਭੇਜੇਗਾ। ਇਸ ਤੋਂ ਪਹਿਲਾਂ ਬੀਸੀਸੀਆਈ ਨੇ ਆਈਸੀਸੀ ਨੂੰ ਇਹ ਜਾਣਕਾਰੀ ਦਿੱਤੀ ਸੀ। ਪੀਸੀਬੀ ਦੇ ਸੂਤਰ ਨੇ ਕਿਹਾ, ‘ਹਾਈਬ੍ਰਿਡ ਮਾਡਲ ’ਤੇ ਚੈਂਪੀਅਨਜ਼ ਟਰਾਫੀ ਕਰਵਾਉਣ ਬਾਰੇ ਹਾਲੇ ਕੋਈ ਗੱਲ ਨਹੀਂ ਹੋਈ।’ ਪਿਛਲੇ ਸਾਲ ਏਸ਼ੀਆ ਕੱਪ ਦੌਰਾਨ ਹਾਈਬ੍ਰਿਡ ਮਾਡਲ ਅਪਣਾਇਆ ਗਿਆ ਸੀ। ਉਸ ਵੇਲੇ ਭਾਰਤ ਦੇ ਮੈਚ ਸ੍ਰੀਲੰਕਾ ਵਿੱਚ ਕਰਵਾਏ ਗਏ ਸਨ, ਜਦਕਿ ਬਾਕੀ ਮੈਚ ਪਾਕਿਸਤਾਨ ਵਿੱਚ ਹੀ ਖੇਡੇ ਗਏ ਸਨ। -ਪੀਟੀਆਈ