ਨਵੀਂ ਦਿੱਲੀ: ਕਿਰਗਿਜ਼ਤਾਨ ਵਿੱਚ ਵਰਲਡ ਪਾਵਰਲਿਫਟਿੰਗ ਚੈਂਪੀਅਨਸ਼ਿਪ ਵਿੱਚ ਵਿਸ਼ਵ ਰਿਕਾਰਡ ਤੋੜਦਿਆਂ ਭਾਰਤੀ ਕਿਸ਼ੋਰਾਂ ਕਾਸ਼ਾ ਨਿਆ ਸਚਦੇਵ ਅਤੇ ਨੋਆ ਸਾਰਾ ਏਪੇਨ ਨੇ ਸੋਨ ਤਗਮੇ ਜਿੱਤੇ। ਇਹ ਟੂਰਨਾਮੈਂਟ 21 ਤੋਂ 25 ਜੂਨ ਤੱਕ ਕਰਵਾਇਆ ਗਿਆ ਸੀ। 15 ਸਾਲਾ ਕਾਸ਼ਾ ਅਤੇ 13 ਸਾਲਾ ਨੋਆ ਨੇ ‘ਫੁੱਲ ਪਾਵਰਲਿਫਟਿੰਗ’ ਵਿੱਚ ਆਪਣੀ ਤਾਕਤ ਤੇ ਹੁਨਰ ਦਾ ਪ੍ਰਦਰਸ਼ਨ ਕੀਤਾ। ਇਸ ਵਿੱਚ ਤਿੰਨ ਵਰਗ ਸਕੁਐਟ, ਬੈਂਚ, ਡੈੱਡਲਿਫਟ ਅਤੇ ਸਿੰਗਲ ਮੁਕਾਬਲੇ ਸ਼ਾਮਲ ਸਨ। ਕਾਸ਼ਾ ਨੇ 75 ਕਿਲੋ ਭਾਰ ਚੁੱਕ ਕੇ ਵਿਸ਼ਵ ਰਿਕਾਰਡ ਬਣਾਇਆ। ਉਸ ਨੇ ਫੁੱਲ ਪਾਵਰਲਿਫਟਿੰਗ ਵਿੱਚ 198.5 ਕਿਲੋਗ੍ਰਾਮ ਭਾਰ ਚੁੱਕਿਆ। ਸਕੁਐਟ ‘ਚ 80 ਕਿਲੋ, ਬੈਂਚਪ੍ਰੈਸ ‘ਚ 33.5 ਕਿਲੋ) ਤੇ ਡੈੱਡਲਿਫਟ ‘ਚ 85 ਕਿਲੋ ਭਾਰ ਚੁੱਕਿਆ। ਸਿੰਗਲਜ਼ ਵਿੱਚ ਉਸ ਨੇ ਡੈਡਲਿਫਟ ਵਿੱਚ 85 ਕਿਲੋ ਤੇ ਬੈਂਚਪ੍ਰੈਸ ਵਿੱਚ 34 ਕਿਲੋ ਭਾਰ ਚੁੱਕਿਆ। ਇਸ ਤਰ੍ਹਾਂ ਨੋਆ ਨੇ ਸੋਨ ਤਗਮਾ ਜਿੱਤ ਕੇ 60 ਕਿਲੋ ਅਧੀਨ ਕਿਸ਼ੋਰ 1 (ਲੜਕੀਆਂ) ਵਿੱਚ ਵਿਸ਼ਵ ਰਿਕਾਰਡ ਬਣਾਇਆ। -ਪੀਟੀਆਈ