ਨਵੀਂ ਦਿੱਲੀ, 21 ਅਪਰੈਲ
ਹਾਕੀ ਇੰਡੀਆ ਨੇ ਅਗਾਮੀ ਪੈਰਿਸ ਓਲੰਪਿਕ ਤੋਂ ਪਹਿਲਾਂ ਆਪਣੀ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ ਪੁਰਸ਼ਾਂ ਦੇ ਕੌਮੀ ਸਿਖਲਾਈ ਕੈਂਪ ਲਈ 28 ਸੰਭਾਵੀ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਬੰਗਲੂਰੂ ਦੇ ਸਾਈ ਸੈਂਟਰ ਵਿਚ ਅੱਜ ਤੋਂ ਸ਼ੁਰੂ ਹੋਇਆ ਕੌਮੀ ਸਿਖਲਾਈ ਕੈਂਪ 13 ਮਈ ਤੱਕ ਚੱਲੇਗਾ। ਆਸਟਰੇਲੀਆ ਵਿਚ ਪੰਜ ਮੈਚਾਂ ਦੀ ਟੈਸਟ ਲੜੀ ’ਚ 0-5 ਦੀ ਹਾਰ ਮਗਰੋਂ ਭਾਰਤੀ ਟੀਮ ਕੈਂਪ ਵਿਚ ਵਾਪਸੀ ਕਰ ਰਹੀ ਹੈ। ਇਸ ਕੈਂਪ ਮਗਰੋਂ ਟੀਮ ਐੱਫਆਈਐੱਚ ਪ੍ਰੋ-ਲੀਗ ਦੇ ਅਗਲੇ ਦੋ ਗੇੜਾਂ ਲਈ ਬੈਲਜੀਅਮ ਤੇ ਲੰਡਨ ਜਾਏਗੀ, ਜਿੱਥੇ ਉਨ੍ਹਾਂ ਦਾ ਟਾਕਰਾ ਅਰਜਨਟੀਨਾ, ਬੈਲਜੀਅਮ, ਜਰਮਨੀ ਤੇ ਗ੍ਰੇਟ ਬ੍ਰਿਟੇਨ ਨਾਲ ਹੋਵੇਗਾ। ਕੌਮੀ ਕੋਚਿੰਗ ਕੈਂਪ ਲਈ ਐਲਾਨੇ ਖਿਡਾਰੀਆਂ ਵਿਚ ਗੋਲਕੀਪਰ ਕ੍ਰਿਸ਼ਨ ਬਹਾਦਰ ਪਾਠਕ, ਪੀਆਰ ਸ੍ਰੀਜੇਸ਼, ਸੂਰਜ ਕਰਕੇਰਾ, ਡਿਫੈਂਡਰ ਹਰਮਨਪ੍ਰੀਤ ਸਿੰਘ, ਜਰਮਨਪ੍ਰੀਤ ਸਿੰਘ, ਅਮਿਤ ਰੋਹੀਦਾਸ, ਜੁਗਰਾਜ ਸਿੰਘ, ਸੰਜੇ, ਸੁਮਿਤ ਅਤੇ ਆਮਿਰ ਅਲੀ, ਮਿਡਫੀਲਡਰਾਂ ਵਿੱਚ ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਵਿਵੇਕ ਸਾਗਰ ਪ੍ਰਸਾਦ, ਰਬੀਚੰਦਰ ਸਿੰਘ ਮੋਇਰੰਗਥਮ, ਸ਼ਮਸ਼ੇਰ ਸਿੰਘ, ਨੀਲਕਾਂਤਾ ਸ਼ਰਮਾ, ਰਾਜਕੁਮਾਰ ਪਾਲ, ਵਿਸ਼ਨੂਕਾਂਤ ਸਿੰਘ, ਫਾਰਵਰਡਾਂ ਵਿੱਚ ਅਕਾਸ਼ਦੀਪ ਸਿੰਘ, ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ, ਅਭਿਸ਼ੇਕ, ਦਿਲਪ੍ਰੀਤ ਸਿੰਘ, ਸੁਖਜੀਤ ਸਿੰਘ, ਗੁਰਜੰਟ ਸਿੰਘ, ਮੁਹੰਮਦ ਰਾਹੀਲ ਮੌਸੀਨ, ਬੌਬੀ ਸਿੰਘ ਧਾਮੀ ਅਤੇ ਅਰਾਇਜੀਤ ਸਿੰਘ ਹੁੰਦਲ ਸ਼ਾਮਲ ਹਨ। -ਪੀਟੀਆਈ