ਹਿਸਾਰ, 17 ਅਕਤੂਬਰ
ਹਰਿਆਣਾ ਪੁਲੀਸ ਨੇ ਪਿਛਲੇ ਸਾਲ ਇਕ ਇੰਸਟਾਗ੍ਰਾਮ ਚੈਟ ਦੌਰਾਨ ਇਕ ਹੋਰ ਕ੍ਰਿਕਟਰ ਬਾਰੇ ਜਾਤੀਸੂਚਕ ਟਿੱਪਣੀਆਂ ਕਰਨ ਦੇ ਮਾਮਲੇ ਵਿਚ ਅੱਜ ਕ੍ਰਿਕਟਰ ਯੁਵਰਾਜ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਕੁਝ ਘੰਟੇ ਬਾਅਦ ਉਸ ਨੂੰ ਜ਼ਮਾਨਤ ’ਤੇ ਛੱਡ ਦਿੱਤਾ ਗਿਆ। ਹਾਂਸੀ ਦੀ ਐੱਸਪੀ ਨਿਤਿਕਾ ਗਹਿਲੌਤ ਨੇ ਫੋਨ ’ਤੇ ਗੱਲਬਾਤ ਦੌਰਾਨ ਕਿਹਾ, ‘‘ਅਸੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਇਕ ਰਸਮੀ ਗ੍ਰਿਫ਼ਤਾਰੀ ਕੀਤੀ ਸੀ ਅਤੇ ਬਾਅਦ ਵਿਚ ਯੁਵਰਾਜ ਨੂੰ ਜ਼ਮਾਨਤ ’ਤੇ ਛੱਡ ਦਿੱਤਾ ਗਿਆ।’’ ਡੀਐੱਸਪੀ (ਹਾਂਸੀ) ਵਿਨੋਦ ਸ਼ੰਕਰ ਨੇ ਕਿਹਾ, ‘‘ਯੁਵਰਾਜ ਸਿੰਘ ਸ਼ਨਿਚਰਵਾਰ ਨੂੰ ਹਾਂਸੀ ਆਇਆ ਸੀ ਅਤੇ ਅਸੀਂ ਇਕ ਰਸਮੀ ਗ੍ਰਿਫ਼ਤਾਰੀ ਕੀਤੀ। ਕੁਝ ਘੰਟੇ ਬਾਅਦ ਉਸ ਨੂੰ ਜ਼ਮਾਨਤ ’ਤੇ ਛੱਡ ਦਿੱਤਾ ਗਿਆ।’’ -ਪੀਟੀਆਈ