ਨਵੀਂ ਦਿੱਲੀ: ਭਾਰਤ ਦੇ ਤਜਰਬੇਕਾਰ ਖੇਡ ਪ੍ਰਸ਼ਾਸਕ ਰਣਧੀਰ ਸਿੰਘ ਨੂੰ ਏਸ਼ਿਆਈ ਓਲੰਪਿਕ ਕੌਂਸਲ (ਓਸੀਏ) ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਕਿਉਂਕਿ ਸ਼ੇਖ ਅਹਿਮਦ ਅਲ-ਫਹਾਦ ਅਲ-ਸਬਾਹ ਨੂੰ ਜਨੇਵਾ ਦੀ ਅਦਾਲਤ ਵਿਚ ਜਾਅਲਸਾਜ਼ੀ ਕਰਨ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਅਹੁਦੇ ਤੋਂ ਹਟਣਾ ਪਿਆ। ਰਣਧੀਰ ਸਿੰਘ 1991 ਤੋਂ 2015 ਤੱਕ 24 ਸਾਲਾਂ ਤੱਕ ਓਸੀਏ ਦੇ ਜਨਰਲ ਸਕੱਤਰ ਰਹੇ ਹਨ। ਪੰਜ ਵਾਰ ਦੇ ਓਲੰਪੀਅਨ ਨਿਸ਼ਾਨੇਬਾਜ਼ ਰਣਧੀਰ ਸਿੰਘ ਇਸ ਵੇਲੇ ਓਸੀਏ ਦੇ ਜੀਵਨ ਭਰ ਲਈ ਆਨਰੇਰੀ ਮੀਤ ਪ੍ਰਧਾਨ ਹਨ। -ਰਾਇਟਰਜ਼