ਨਵੀਂ ਦਿੱਲੀ: ਏਸ਼ਿਆਈ ਖੇਡਾਂ ਵਿੱਚ ਦੋ ਵਾਰ ਤਗਮਾ ਜੇਤੂ ਐੱਨ ਰੋਸ਼ੀਬੀਨਾ ਦੇਵੀ ਨੂੰ ਇੱਕ ਮਹੀਨੇ ਤੱਕ ਚੱਲੀ ਜਨਤਕ ਵੋਟਿੰਗ ਤੋਂ ਬਾਅਦ ਅੱਜ ਕੌਮਾਂਤਰੀ ਵੁਸ਼ੂ ਫੈਡਰੇਸ਼ਨ (ਆਈਡਬਲਿਊਯੂਐੱਫ) ਵੱਲੋਂ ਸੈਂਡਾ ਵਰਗ ਵਿੱਚ ਸਾਲ ਦੀ ‘ਸਰਬੋਤਮ ਮਹਿਲਾ ਅਥਲੀਟ’ ਚੁਣਿਆ ਗਿਆ ਹੈ। ਉਸ ਨੇ ਇਰਾਨ ਦੀ ਸ਼ਾਹਰਬਾਨੋ ਐੱਮ ਸੇਮੀਰੋਮੀ ਅਤੇ ਚੀਨ ਦੀ ਵੂ ਜ਼ੀਆਓਵੇਈ ਨੂੰ ਹਰਾ ਕੇ ਇਹ ਪੁਰਸਕਾਰ ਜਿੱਤਿਆ। -ਪੀਟੀਆਈ