ਨਵੀਂ ਮੁੰਬਈ, 30 ਮਾਰਚ
ਰੌਇਲ ਚੈਲੰਜਰਸ ਬੰਗਲੌਰ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਇੱਕ ਮੈਚ ਵਿੱਚ ਬੁੱਧਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੂੰ 3 ਵਿਕਟਾਂ ਨਾਲ ਹਰਾ ਦਿੱਤਾ ਹੈ। ਕੋਲਕਾਤਾ ਨਾਈਟ ਰਾਈਡਰਜ਼ ਨੇ ਪਹਿਲਾਂ ਖੇਡਦਿਆਂ 18.5 ਓਵਰਾਂ ਵਿੱਚ ਸਾਰੀਆਂ ਵਿਕਟਾ ਗੁਆ ਕੇ 128 ਦੌੜਾਂ ਬਣਾਈਆਂ ਸਨ। ਜਵਾਬ ਵਿੱਚ ਖੇਡਦਿਆ ਰੌਇਲ ਚੈਲੰਜਰਸ ਬੰਗਲੌਰ ਨੇ ਨਿਰਧਾਰਿਤ 20 ਓਵਰਾਂ ਦੀਆਂ 4 ਗੇਂਦਾਂ ਬਾਕੀ ਰਹਿੰਦਿਆਂ ਹੀ 7 ਵਿਕਟਾਂ ਦੇ ਨੁਕਸਾਨ ’ਤੇ 132 ਦੌੜਾਂ ਬਣਾਉਂਦਿਆਂ ਜਿੱਤ ਲਈ ਮਿਲਿਆ ਦਾ ਟੀਚਾ 19.2 ਓਵਰਾਂ ਵਿੱਚ ਹਾਸਲ ਕਰ ਲਿਆ। -ਪੀਟੀਆਈ