ਮੁੰਬਈ: ਆਈਪੀਐੱਲ ਦੇ ਚੌਥੇ ਮੈਚ ਵਿੱਚ ਰਾਜਸਥਾਨ ਰਾਇਲਜ਼ ਖ਼ਿਲਾਫ਼ ਪੰਜਾਬ ਕਿੰਗਜ਼ ਨੂੰ ਚਾਰ ਦੌੜਾਂ ਨਾਲ ਜਿੱਤ ਦਿਵਾਉਣ ਵਾਲੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦਾ ਕਹਿਣਾ ਹੈ ਕਿ ਸ਼ਾਨਦਾਰ ਲੈਅ ਵਿੱਚ ਚੱਲ ਰਹੇ ਸੰਜੂ ਸੈਮਸਨ ਨੂੰ ‘ਵਾਈਡ ਯਾਰਕਰ’ ਸੁੱਟਣਾ ਉਸ ਦੀ ਰਣਨੀਤੀ ਦਾ ਹਿੱਸਾ ਸੀ। ਪੰਜਾਬ ਵੱਲੋਂ ਦਿੱਤੇ ਗਏ 222 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸੈਮਸਨ 63 ਗੇਂਦਾਂ ’ਤੇ 119 ਦੌੜਾਂ ਬਣਾ ਕੇ ਰਾਜਸਥਾਨ ਨੂੰ ਜਿੱਤ ਦੇ ਨੇੜੇ ਲੈ ਗਿਆ ਸੀ ਪਰ ਆਖ਼ਰੀ ਗੇਂਦ ’ਤੇ ਉਹ ਕੈਚ ਦੇ ਬੈਠਾ ਤੇ ਰਾਜਸਥਾਨ ਚਾਰ ਦੌੜਾਂ ਨਾਲ ਮੈਚ ਹਾਰ ਗਿਆ। ਆਖਰੀ ਓਵਰ ’ਚ 13 ਦੌੜਾਂ ਨਾ ਬਣਨ ਦੇਣ ਬਾਰੇ ਅਰਸ਼ਦੀਪ ਨੇ ਕਿਹਾ, ‘‘ਮੈਂ ਖੁਦ ’ਤੇ ਭਰੋਸਾ ਰੱਖਿਆ। ਸਹਿਯੋਗੀ ਸਟਾਫ ਤੇ ਗੇਂਦਬਾਜ਼ੀ ਕੋਚ ਨੇ ਵੀ ਮੈਨੂੰ ਇਹ ਹੀ ਕਿਹਾ ਸੀ ਕਿ ਰਣਨੀਤੀ ’ਤੇ ਅਮਲ ਕਰਨਾ। ਮੈੈਂ ਉਸ ਨੂੰ ‘ਵਾਈਡ ਯਾਰਕਰ’ ਹੀ ਸੁੱਟਣੀ ਸੀ। ਸਾਨੂੰ ਪਤਾ ਸੀ ਕਿ ਜੇਕਰ ਮੈਂ ਛੇ ਗੇਂਦਾਂ ਅਜਿਹੀਆਂ ਸੁੱਟ ਸਕਿਆ ਤਾਂ ਵਿਰੋਧੀ ਬੱਲੇਬਾਜ਼ਾਂ ਲਈ ਮੁਸ਼ਕਲ ਹੋਵੇਗੀ।’’ ਪੀਟੀਆਈ