ਓਸਟ੍ਰਾਵਾ: ਤਜਰਬੇਕਾਰ ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਸ਼ਨਿਚਰਵਾਰ ਇੱਥੇ ਆਪਣੀ ਜੋੜੀਦਾਰ ਸ਼ੁਆਈ ਝਾਂਗ ਨਾਲ ਮਿਲ ਕੇ ਮਾਕੋਟੋ ਨੋਨੋਮਿਆ ਤੇ ਏਰੀ ਹੋਜੁਮੀ ਦੀ ਜੋੜੀ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਓਸਟ੍ਰਾਵਾ ਓਪਨ ਦੇ ਫਾਈਨਲ ਵਿਚ ਦਾਖਲਾ ਹਾਸਲ ਕਰ ਲਿਆ। ਇਹ ਸਾਨੀਆ ਦਾ ਸੈਸ਼ਨ ਦਾ ਦੂਜਾ ਫਾਈਨਲ ਹੈ। ਦੂਜਾ ਦਰਜਾ ਪ੍ਰਾਪਤ ਭਾਰਤੀ-ਚੀਨੀ ਜੋੜੀ ਨੇ ਜਪਾਨੀ ਜੋੜੀ ਨੂੰ ਇਕ ਘੰਟਾ 21 ਮਿੰਟ ਚੱਲੇ ਮੁਕਾਬਲੇ ਵਿਚ 6-2, 7-5 ਨਾਲ ਮਾਤ ਦਿੱਤੀ। 34 ਸਾਲਾ ਸਾਨੀਆ ਕੋਲ ਹੁਣ 2021 ਸੈਸ਼ਨ ਵਿਚ ਆਪਣਾ ਪਹਿਲਾ ਖ਼ਿਤਾਬ ਜਿੱਤਣ ਦਾ ਮੌਕਾ ਹੈ। ਉਹ ਪਿਛਲੇ ਮਹੀਨੇ ਕ੍ਰਿਸਟੀਨਾ ਮਚਾਲੇ ਦੇ ਨਾਲ ਡਬਲਿਊਟੀਏ 250 ਕਲੇਵਲੈਂਡ ਮੁਕਾਬਲੇ ਵਿਚ ਉਪ ਜੇਤੂ ਰਹੀ ਸੀ। -ਪੀਟੀਆਈ