ਨਵੀਂ ਦਿੱਲੀ: ਚਿੰਕੀ ਯਾਦਵ ਨੇ ਅੱਜ ਇੱਥੇ ਆਈਐੱਸਐੱਸਐੱਫ ਵਿਸ਼ਵ ਕੱਪ ਦੇ ਮਹਿਲਾ 25 ਮੀਟਰ ਪਿਸਟਲ ਨਿਸ਼ਾਨੇਬਾਜ਼ੀ ਮੁਕਾਬਲੇ ਵਿੱਚ ਸਰਨੋਬਤ ਤੇ ਮਨੂ ਭਾਕਰ ਨੂੰ ਪਛਾੜਦਿਆਂ ਸੋਨ ਤਗਮਾ ਜਿੱਤ ਲਿਆ। ਇਸ ਮੁਕਾਬਲੇ ਦੇ ਤਿੰਨੇ ਤਗਮੇ ਭਾਰਤ ਦੇ ਨਾਂ ਰਹੇ। 19 ਸਾਲਾ ਮਨੂ ਨੂੰ 28 ਅੰਕਾਂ ਨਾਲ ਕਾਂਸੀ ਦੇ ਤਗਮੇ ਨਾਲ ਹੀ ਸਬਰ ਕਰਨਾ ਪਿਆ। ਇਸ ਮਗਰੋਂ ਚਿੰਕੀ ਤੇ ਸਰਨੋਬਤ ਵਿਚਾਲੇ ਸਿਖਰਲੇ ਸਥਾਨ ਲਈ ਮੁਕਾਬਲਾ ਹੋਇਆ। ਇਸ ਵਿੱਚ 23 ਸਾਲਾ ਚਿੰਕੀ ਨੇ 32-32 ਅੰਕਾਂ ਕਰਕੇ ਹੋਏ ਸ਼ੂਟ-ਆਫ ਵਿੱਚ ਸਰਨੋਬਤ ਨੂੰ 4-3 ਨਾਲ ਪਛਾੜ ਦਿੱਤਾ। ਇਹ ਤਿੰਨੇ ਟੋਕੀਓ ਓਲੰਪਿਕ ਲਈ ਪਹਿਲਾਂ ਹੀ ਕੋਟਾ ਹਾਸਲ ਕਰ ਚੁੱਕੀਆਂ ਹਨ। -ਪੀਟੀਆਈ