ਟੋਕੀਓ, 24 ਜੁਲਾਈ
ਭਾਰਤ ਦੇ ਤਮਗੇ ਦੀ ਆਸ ਨਿਸ਼ਾਨੇਬਾਜ਼ ਸੌਰਭ ਚੌਧਰੀ ਟੋਕੀਓ ਓਲੰਪਿਕ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਫਾਈਨਲ ਵਿੱਚ ਸੱਤਵੇਂ ਸਥਾਨ ’ਤੇ ਰਹਿ ਗਿਆ। ਉਸ ਨੇ ਫਾਈਨਲ ਵਿੱਚ 137.4 ਸਕੋਰ ਕੀਤਾ। ਇਸ ਤੋਂ ਪਹਿਲਾਂ ਕੁਆਲੀਫਾਈ ਗੇੜ ਵਿੱਚ ਉਸ ਨੇ ਸਿਖਰ ’ਤੇ ਰਹਿ ਕੇ ਫਾਈਨਲ ਵਿੱਚ ਥਾਂ ਬਣਾਈ ਸੀ। ਮੁਕਾਬਲੇ ਵਿਚਲੇ 36 ਨਿਸ਼ਾਨੇਬਾਜ਼ਾਂ ਵਿਚੋਂ ਅੱਠ ਫਾਈਨਲ ਵਿਚ ਪਹੁੰਚੇ।