ਭੋਪਾਲ: ਪੈਰਿਸ ਓਲੰਪਿਕਸ ਲਈ ਭਾਰਤੀ ਨਿਸ਼ਾਨੇਬਾਜ਼ਾਂ ਦੇ ਓਲੰਪਿਕਸ ਚੋਣ ਟਰਾਇਲ (ਓਐੱਸਟੀ) ਤਿੰਨ ਤੇ ਚਾਰ ਇੱਥੇ ਭਲਕੇ 10 ਮਈ ਤੋਂ ਸ਼ੁਰੂ ਹੋਣਗੇ ਜਿਸ ਵਿੱਚ ਕੁੱਲ 37 ਪਿਸਟਲ ਤੇ ਰਾਈਫਲ ਨਿਸ਼ਾਨੇਬਾਜ਼ ਹਿੱਸਾ ਲੈਣਗੇ। ਭਾਰਤੀ ਨਿਸ਼ਾਨੇਬਾਜ਼ਾਂ ਨੇ ਪਿਸਟਲ ਤੇ ਰਾਈਫਲ ’ਚ 16 ਕੋਟਾ ਸਥਾਨ ਹਾਸਲ ਕਰ ਲਏ ਹਨ। ਭਾਰਤੀ ਕੌਮੀ ਰਾਈਫਲ ਐੱਸੋਸੀਏਸ਼ਨ ਟਰਾਇਲ ਕਰਵਾ ਰਿਹਾ ਹੈ ਤਾਂ ਜੋ ਪੈਰਿਸ ਓਲੰਪਿਕ ਲਈ ਟੀਮ ਚੁਣੀ ਜਾ ਸਕੇ। ਨਿਸ਼ਾਨੇਬਾਜ਼ੀ ’ਚ ਓਲੰਪਿਕ ਕੋਟਾ ਦੇਸ਼ ਨੂੰ ਮਿਲਦਾ ਹੈ ਅਤੇ ਚੋਣ ਟਰਾਇਲ ’ਚ ਸਿਖਰ ’ਤੇ ਰਹਿਣ ’ਤੇ ਹੀ ਕੋਟਾ ਜਿੱਤਣ ਵਾਲੇ ਨਿਸ਼ਾਨੇਬਾਜ਼ ਦੇ ਖੇਡਾਂ ’ਚ ਹਿੱਸਾ ਲੈਣ ਦੀ ਗਾਰੰਟੀ ਹੁੰਦੀ ਹੈ। ਹਰ ਮੁਕਾਬਲੇ ’ਚ ਸਿਖਰਲੇ ਦੋ ਨਿਸ਼ਾਨੇਬਾਜ਼ ਪੈਰਿਸ ਦਾ ਟਿਕਟ ਕਟਾਉਣਗੇ। -ਪੀਟੀਆਈ