ਨਵੀਂ ਦਿੱਲੀ, 26 ਸਤੰਬਰ
ਭਾਰਤ ਦੇ ਵਿਸ਼ਨੂੰ ਸ਼ਿਵਰਾਜ ਪਾਂਡੀਅਨ ਨੇ ਕੌਮਾਂਤਰੀ ਆਨਲਾਈਨ ਸ਼ੂਟਿੰਗ ਚੈਪੀਂਅਨਸ਼ਿਪ ਵਿੱਚ ਕਾਂਸੇ ਦਾ ਤਗਮਾ ਜਿੱਤਿਆ ਹੈ। ਇਸ ਫਾਈਨਲ ਮੁਕਾਬਲੇ ਵਿੱਚ ਵਿਸ਼ਨੂੰ ਇਕੱਲਾ ਭਾਰਤੀ ਸ਼ੂਟਰ ਸੀ ਜਿਸ ਨੇ 621.1 ਅੰਕਾਂ ਨਾਲ ਪੰਜਵਾਂ ਸਭ ਤੋਂ ਵੱਡਾ ਕੁਆਈਲੀਫਾਇੰਗ ਸਕੋਰ ਬਣਾਇਆ। ਇਸ ਕੌਮਾਂਤਰੀ ਮੁਕਾਬਲੇ ਵਿੱਚ ਸਪੇਨ ਦੇ ਮੀਰੇਈਆ ਰੋਸੈਲੋ ਨੇ 250.7 (625.9) ਦੇ ਸਕੋਰ ਨਾਲ ਸੋਨ ਤਗਮਾ ਜਿੱਤਿਆ ਅਤੇ ਯੁਕਰੇਨ ਦੇ ਤੇਤਆਨਾ ਹਲਕੀਨਾ ਨੇ 247.9 (619.3) ਦੇ ਸਕੋਰ ਨਾਲ ਚਾਂਦੀ ਦਾ ਤਗਮਾ ਜਿੱਤਿਆ। -ਪੀਟੀਆਈ