ਮੁੰਬਈ: ਭਾਰਤੀ ਕ੍ਰਿਕਟ ਬੋਰਡ ਦੇ ਅਧਿਕਾਰੀ ਡੀ ਕੇ ਜੈਨ ਨੇ ਅੱਜ ਕ੍ਰਿਕਟ ਬੋਰਡ ਦੇ ਨਵ-ਨਿਯੁਕਤ ਮੀਤ ਪ੍ਰਧਾਨ ਰਾਜੀਵ ਸ਼ੁਕਲਾ ਨੂੰ ਹਿੱਤਾਂ ਦੇ ਟਕਰਾਅ ਦੀ ਸ਼ਿਕਾਇਤ ’ਤੇ ਨੋਟਿਸ ਜਾਰੀ ਕੀਤਾ ਹੈ। ਸ੍ਰੀ ਜੈਨ ਨੇ ਰਾਜੀਵ ਸ਼ੁਕਲਾ ਤੇ ਬੀਸੀਸੀਆਈ ਨੂੰ ਦੋੋ ਹਫਤਿਆਂ ’ਚ ਜਵਾਬ ਦੇਣ ਲਈ ਕਿਹਾ ਹੈ। ਸੰਜੀਵ ਗੁਪਤਾ ਨੇ ਸ਼ਿਕਾਇਤ ਦਿੱਤੀ ਸੀ ਕਿ ਸ਼ੁਕਲਾ ਉਤਰ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਦੇ ਨਿਰਦੇਸ਼ਕ ਦੇ ਨਾਲ ਹੀ ਬੀਸੀਸੀਆਈ ਦੇ ਮੀਤ ਪ੍ਰਧਾਨ ਵੀ ਹਨ। ਬੀਸੀਸੀਆਈ ਦੇ ਸੰਵਿਧਾਨ ਅਨੁਸਾਰ ਕੋਈ ਵਿਅਕਤੀ ਦੋ ਅਹੁਦਿਆਂ ’ਤੇ ਨਹੀਂ ਰਹਿ ਸਕਦਾ। -ਪੀਟੀਆਈ