ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 28 ਨਵੰਬਰ
ਪਟਿਆਲਾ ਫਾਊਂਡੇਸ਼ਨ ਵੱਲੋਂ ਅੱਜ ਇਥੇ ਛੇਵੀਂ ਹੈਰੀਟੇਜ ਵਾਕ ਕਰਵਾਈ ਗਈ, ਜਿਸ ਵਿੱਚ ਸ਼ਹਿਰ ਦੀਆਂ ਅਹਿਮ ਸਖ਼ਸ਼ੀਅਤਾਂ ਤੋਂ ਇਲਾਵਾ ਹੈਰੀਟੇਜ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਗਰਮਜੋਸ਼ੀ ਨਾਲ ਸ਼ਿਰਕਤ ਕੀਤੀ। ਮੁੱਖ ਮਹਿਮਾਨ ਵਜੋਂ ਪਟਿਆਲਾ ਵਿਜੀਲੈਂਸ ਦੇ ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਸ਼ਾਮਲ ਹੋਏ। ਕਿਲ੍ਹਾ ਅੰਦਰੂਨ ਨਾਮੀ ਇਹ ਹੈਰੀਟੇਜ ਵਾਕ ਦਾ ਆਰੰਭ ਕਿਲ੍ਹਾ ਮੁਬਾਰਕ ਦੇ ਕਿਲ੍ਹਾ ਬੁਰਜ ਵਿੱਚੋ ਹੋਇਆ। ਫਾਊਂਡੇਸ਼ਨ ਦੇ ਮੁਖੀ ਰਵੀ ਆਹਲੂਵਾਲੀਆ ਵੱਲੋਂ ਪਟਿਆਲਾ ਦੀ ਹੈਰੀਟੇਜ ਤੋਂ ਵਾਕਫੀਅਤ ਕਰਵਾਈ ਗਈ। ਪ੍ਰੋਗਰਾਮ ਵਿੱਚ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਤੋਂ ਇਲਾਵਾ ਵੱਡੀ ਗਿਣਤੀ ਹੋਰ ਅਹਿਮ ਧਿਰਾਂ ਨੇ ਸ਼ਿਰਕਤ ਕੀਤੀ।