ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਅੰਬਾਲਾ ਕੈਂਟ ਦੇ ਵਾਰ ਹੀਰੋਜ਼ ਸਟੇਡੀਅਮ ਵਿਚਲੇ ਆਲ ਵੈਦਰ ਸਵੀਮਿੰਗ ਪੂਲ ਵਿਚ 15 ਤੋਂ 18 ਅਕਤੂਬਰ ਤੱਕ ਚੱਲਣ ਵਾਲੀ ਤਿੰਨ ਰੋਜ਼ਾ ਰਾਜ ਪੱਧਰੀ ਤੈਰਾਕੀ ਚੈਂਪੀਅਨਸ਼ਿਪ ਦਾ ਸ਼ੁਭ ਆਰੰਭ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਜੋਤੀ ਜਗਾ ਕੇ ਕੀਤਾ। ਇਸ ਚੈਂਪੀਅਨਸ਼ਿਪ ਵਿਚ ਪ੍ਰਦੇਸ਼ ਦੇ 600 ਤੋਂ ਵੱਧ ਤੈਰਾਕ ਪੰਜ ਵਰਗਾਂ ਵਿਚ ਹਿੱਸਾ ਲੈ ਰਹੇ ਹਨ। ਉਦਘਾਟਨੀ ਭਾਸ਼ਣ ਵਿਚ ਗ੍ਰਹਿ ਮੰਤਰੀ ਨੇ ਕਿਹਾ ਕਿ ਹਰਿਆਣਾ ਖੇਡਾਂ ਦਾ ਘਰ ਹੈ। ਉਨ੍ਹਾਂ ਦੀ ਇੱਛਾ ਹੈ ਕਿ ਹਰਿਆਣਾ ਦੇ ਨੌਜਵਾਨ ਇੰਟਰਨੈਸ਼ਨਲ ਖਿਡਾਰੀ ਬਣਨ। ਇਸ ਚੈਂਪੀਅਨਸ਼ਿਪ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿਚ 50 ਮੀਟਰ ਪੁਲ ’ਤੇ ਪਹਿਲੀ ਵਾਰ ਬਾਰ ਟੱਚ ਪੈਡ ਦੀ ਵਰਤੋਂ ਕੀਤੀ ਜਾ ਰਹੀ ਹੈ, ਜੋ ਟੱਚ ਕਰਦਿਆਂ ਹੀ ਮਾਈਕਰੋ ਸੈਕਿੰਡ ਤੱਕ ਦਾ ਰਿਕਾਰਡ ਦੱਸੇਗਾ।