ਨਵੀਂ ਦਿੱਲੀ, 3 ਅਗਸਤ
ਛਤਰਸਾਲ ਸਟੇਡੀਅਮ ਵਿਚ ਵਿਵਾਦ, ਜਿਸ ਵਿੱਚ ਸਾਬਕਾ ਜੂਨੀਅਰ ਕੌਮੀ ਕੁਸ਼ਤੀ ਚੈਂਪੀਅਨ ਦੀ ਮੌਤ ਹੋਈ, ਓਲੰਪਿਕ ਤਗਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਦੀ ਸਾਜ਼ਿਸ਼ ਦਾ ਨਤੀਜਾ ਸੀ। ਉਸ ਨੇ ਨੌਜਵਾਨ ਪਹਿਲਵਾਨਾਂ ਵਿਚ ਆਪਣਾ ਰੋਆਬ ਰੱਖਣ ਲਈ ਇਹ ਸਭ ਕੁੱਝ ਕੀਤਾ। ਹੱਤਿਆ ਦੇ ਮਾਮਲੇ ਵਿੱਚ ਦਿੱਲੀ ਪੁਲੀਸ ਵੱਲੋਂ ਦਾਇਰ ਕੀਤੀ ਗਈ ਚਾਰਜਸ਼ੀਟ ਵਿੱਚ ਇਹ ਗੱਲ ਕਹੀ ਗਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਅਜਿਹੀਆਂ ਗੱਲਾਂ ਚੱਲ ਪਈਆਂ ਸਨ ਕਿ ਸੁਸ਼ੀਲ ਆਪਣੇ ਘਰ ਵਿੱਚ ਰਹਿਣ ਵਾਲੇ ਦੋ ਕਿਰਾਏਦਾਰਾਂ ਤੋਂ ਡਰ ਗਿਆ ਸੀ ਤੇ ਆਪਣੇ ਜੂਨੀਅਰਾਂ ਦੀ ਅੱਖਾਂ ਵਿੱਚ ਡਿੱਗਣ ਤੋਂ ਬਚਣ ਤੇ ਰੋਆਬ ਪਾਉਣ ਖਾਤਰ ਇਹ ਸਭ ਕੁੱ ਕੀਤਾ।