ਸੇਂਟ ਪੀਟਰਸਬਰਗ: ਲਗਾਤਾਰ ਦੂਜੇ ਸਾਲ ਸੀਜ਼ਨ ਦੇ ਅਖੀਰ ਵਿੱਚ ਸਿਖਰਲਾ ਦਰਜਾ ਹਾਸਲ ਕਰਨ ਵਾਲੀ ਟੈਨਿਸ ਖਿਡਾਰਨ ਇਗਾ ਸਵਿਆਤੇਕ ਨੇ ਲਗਾਤਾਰ ਦੂਜੀ ਵਾਰ ਡਬਲਿਊਟੀਏ ਸਾਲ ਦੀ ਸਰਬੋਤਮ ਖਿਡਾਰਨ ਦਾ ਐਵਾਰਡ ਜਿੱਤਿਆ ਹੈ। ਸੇਰੇਨਾ ਵਿਲੀਅਮਜ਼ ਤੋਂ ਬਾਅਦ ਇਹ ਪ੍ਰਾਪਤੀ ਹਾਸਲ ਕਰਨ ਵਾਲੀ ਉਹ ਦੂਜੀ ਟੈਨਿਸ ਖਿਡਾਰਨ ਬਣ ਗਈ ਹੈ। ਸੇਰੇਨਾ ਨੂੰ 2012 ਤੋਂ 2015 ਵਿਚਾਲੇ ਹਰ ਸਾਲ ਸਰਬੋਤਮ ਖਿਡਾਰਨ ਚੁਣਿਆ ਗਿਆ ਸੀ। ਸਵਿਆਤੇਕ ਦੇ ਕੋਚ ਟੋਮਾਜ਼ ਵਿਕਟੋਰੋਵਸਕੀ ਨੂੰ ਸਾਲ ਦੇ ਸਰਬੋਤਮ ਕੋਚ ਦਾ ਐਵਾਰਡ ਦਿੱਤਾ ਗਿਆ ਹੈ। -ਪੀਟੀਆਈ