ਨਵੀਂ ਦਿੱਲੀ: ਗਰਦਨ ਦੀ ਸੱਟ ਤੋਂ ਉਭਰਨ ਮਗਰੋਂ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਭਾਰਤੀ ਤੈਰਾਕ ਸਾਜਨ ਪ੍ਰਕਾਸ਼ ਨੂੰ ਓਲੰਪਿਕ ਦੇ ਸੈਮੀਫਾਈਨਲ ਜਾਂ ਫਾਈਨਲ ਤੱਕ ਪਹੁੰਚਣ ਦੀ ਉਮੀਦ ਹੈ। ਉਸ ਨੇ ਇਟਲੀ ਦੇ ਰੋਮ ਵਿੱਚ 200 ਮੀਟਰ ਬਟਰਫਲਾਈ ਵਰਗ ਵਿੱਚ 1:56.38 ਸੈਕਿੰਡ ਦੇ ਸਮੇਂ ਨਾਲ ਕੁਆਲੀਫਾਈ ਕੀਤਾ ਸੀ। ਇਸ ਬਾਰੇ ਸਾਜਨ ਨੇ ਕਿਹਾ, ‘‘ਹਾਲੇ ਓਲੰਪਿਕ ਸ਼ੁਰੂ ਹੋਣ ਵਿੱਚ 20 ਦਿਨ ਹਨ। ਮੈਂ ਛੋਟੀਆਂ-ਛੋਟੀਆਂ ਚੀਜ਼ਾਂ ’ਤੇ ਕੰਮ ਕਰ ਕੇ ਗਤੀ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਨੂੰ ਪੂਰਾ ਭਰੋਸਾ ਹੈ ਕਿ ਮੈਂ ਗਤੀ ਵਧਾ ਕੇ ਸਮਾਂ ਘਟਾਉਣ ਵਿੱਚ ਸਫ਼ਲ ਰਹਾਂਗਾ। ਇਨ੍ਹਾਂ ਤਿਆਰੀਆਂ ਸਦਕਾ ਮੈਂ ਸੈਮੀਫਾਈਨਲ ਜਾਂ ਫਾਈਨਲ ਤੱਕ ਵੀ ਪਹੁੰਚ ਸਕਦਾ ਹਾਂ।’’ -ਪੀਟੀਆਈ