ਨਵੀਂ ਦਿੱਲੀ: ਓਲੰਪਿਕ ਲਈ ‘ਏ’ ਕੈਟੇਗਰੀ ਹਾਸਲ ਕਰਨ ਦੇ ਇਕ ਦਿਨ ਮਗਰੋਂ ਤੈਰਾਕ ਸਾਜਨ ਪ੍ਰਕਾਸ਼ ਨੇ ਚੰਗਾ ਪ੍ਰਦਰਸ਼ਨ ਜਾਰੀ ਰੱਖਦਿਆਂ ਐਤਵਾਰ ਨੂੰ ਇਟਲੀ ਦੀ ਰਾਜਧਾਨੀ ਰੋਮ ਨਾਲ ਲਗਦੇ ਕੋਲੀ ਟਰਾਫ਼ੀ ਇਲਾਕੇ ਵਿੱਚ 200 ਮੀਟਰ ਫ੍ਰੀਸਟਾਈਲ ਮੁਕਾਬਲੇ ਵਿੱਚ ਨਵਾਂ ਕੌਮੀ ਰਿਕਾਰਡ ਬਣਾਇਆ ਹੈ। ਪ੍ਰਕਾਸ਼ ਨੇ ਕੌਮਾਂਤਰੀ ਤੈਰਾਕੀ ਫੈਡਰੇੇਸ਼ਨ ਤੋਂ ਮਾਨਤਾ ਪ੍ਰਾਪਤ ਓਲੰਪਿਕ ਕੁਆਲੀਫਾਇਰ ਵਿੱਚ 1:49:73 ਮਿੰਟ ਦਾ ਸਮਾਂ ਕੱਢਿਆ ਅਤੇ 2010 ਵਿੱਚ ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਵੀਰਧਵਲ ਖਾੜੇ ਦਾ 1:49:86 ਸਕਿੰਟ ਦਾ ਪਿਛਲਾ ਕੌਮੀ ਰਿਕਾਰਡ ਤੋੜਿਆ। ਪ੍ਰਕਾਸ਼ ਦਾ ਇਹ ਇਸ ਮਹੀਨੇ ਵਿੱਚ ਤੀਜਾ ਕੌਮੀ ਰਿਕਾਰਡ ਹੈ। ਸ਼ਨਿਚਰਵਾਰ ਨੂੰ ਉਸ ਨੇ ਪੁਰਸ਼ਾਂ ਦੇ 200 ਮੀਟਰ ਬਟਰਫਲਾਈ ਮੁਕਾਬਲੇ ਵਿੱਚ 1: 56:38 ਮਿੰਟ ਨਾਲ ਰਿਕਾਰਡ ਸਮੇਂ ਵਿੱਚ ਓਲੰਪਿਕ ਕੁਆਲੀਫਾਇੰਗ ਟਾਈਮ ਹਾਸਲ ਕੀਤਾ ਸੀ। ਅਜਿਹਾ ਕਰਨ ਵਾਲਾ ਉਹ ਪਹਿਲਾ ਭਾਰਤੀ ਤੈਰਾਕ ਹੈ। -ਏਜੰਸੀ