ਸਿਡਨੀ, 22 ਨਵੰਬਰ
ਕ੍ਰਿਕਟ ਆਸਟਰੇਲੀਆ (ਸੀਏ) ਨੇ ਮਹਿਲਾ ਬਿੱਗ ਬੈਸ਼ ਲੀਗ (ਡਬਲਯੂਬੀਬੀਐੱਲ) ਟੀਮ ਸਿਡਨੀ ਸਿਕਸਰਜ਼ ਨੂੰ ਟੂਰਨਾਮੈਂਟ ਦੇ ਨਿਯਮਾਂ ਦੀ ਉਲੰਘਣਾ ਕਾਰਨ 25000 ਡਾਲਰ ਦਾ ਜੁਰਮਾਨਾ ਲਾਇਆ ਹੈ। ਉਸ ਨੇ ਟੀਮ ਸ਼ੀਟ ਵਿੱਚ ਇੱਕ ਖਿਡਾਰਨ ਸ਼ਾਮਲ ਕਰ ਲਈ, ਜਦਕਿ ਉਹ ਉਸ ਦੀ ਅਧਿਕਾਰਤ ਟੀਮ ਦਾ ਹਿੱਸਾ ਨਹੀਂ ਸੀ।
ਸਿਡਨੀ ਸਿਕਸਰਜ਼ ਨੇ ਸ਼ਨਿਚਰਵਾਰ ਰਾਤ ਨੂੰ ਮੈਲਬਰਨ ਰੈਨੇਗੇਡਸ ਖ਼ਿਲਾਫ਼ ਆਪਣੇ ਮੈਚ ਵਿੱਚ ਤੇਜ਼ ਗੇਂਦਬਾਜ਼ ਹੈਲੀ ਸਿਲਵਰ ਹੋਮਜ਼ ਨੂੰ ਚੁਣਿਆ। ਉਹ ਹਾਲ ਹੀ ਵਿੱਚ ਪੈਰ ਦੀ ਸੱਟ ਠੀਕ ਹੋਣ ਮਗਰੋਂ ਪਰਤੀ ਹੈ, ਜਦੋਂਕਿ ਬਿੱਗ ਬੈਸ਼ ਤਕਨੀਕੀ ਕਮੇਟੀ ਨੇ ਉਸ ਦੀ ਵਾਪਸੀ ਨੂੰ ਅਜੇ ਤੱਕ ਮਨਜ਼ੂਰੀ ਨਹੀਂ ਦਿੱਤੀ ਸੀ। ਬਗ਼ੈਰ ਮਨਜ਼ੂਰੀ ਸਿਲਵਰ ਹੋਮਜ਼ ਤਕਨੀਕੀ ਤੌਰ ’ਤੇ ਚੋਣ ਲਈ ਅਯੋਗ ਸੀ। -ਪੀਟੀਆਈ