ਗਕੇਬੇਰਹਾ (ਦੱਖਣੀ ਅਫਰੀਕਾ):
ਇੱਥੇ ਭਲਕੇ ਐਤਵਾਰ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਖੇਡੇ ਜਾਣ ਵਾਲੇ ਚਾਰ ਟੀ-20 ਮੈਚਾਂ ਦੀ ਲੜੀ ਦੇ ਦੂਜੇ ਮੈਚ ਵਿੱਚ ਭਾਰਤ ਦੇ ਬੱਲੇਬਾਜ਼ਾਂ ਨੂੰ ਖੇਡ ਵਿੱਚ ਸੁਧਾਰ ਕਰਨਾ ਪਵੇਗਾ ਹਾਲਾਂਕਿ ਸੰਜੂ ਸੈਮਸਨ ਆਪਣੀ ਲੈਅ ਬਰਕਰਾਰ ਰੱਖਣੀ ਚਾਹੇਗਾ। ਡਰਬਨ ਵਿੱਚ ਖੇਡੇ ਗਏ ਪਹਿਲੇ ਮੈਚ ’ਚ ਸੈਮਸਨ ਦੀ 50 ਗੇਂਦਾਂ ’ਤੇ 107 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਭਾਰਤ ਨੇ ਇਹ ਮੈਚ 61 ਦੌੜਾਂ ਨਾਲ ਜਿੱਤ ਲਿਆ ਸੀ। ਇਸ ਦੌਰਾਨ ਹੋਰ ਕੋਈ ਵੀ ਭਾਰਤੀ ਬੱਲੇਬਾਜ਼ ਲੈਅ ਵਿੱਚ ਨਜ਼ਰ ਨਹੀਂ ਆਇਆ, ਜੋ ਟੀਮ ਲਈ ਚਿੰਤਾ ਦਾ ਵਿਸ਼ਾ ਹੈ। ਹਾਲਾਂਕਿ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲੇ ਮੈਚ ’ਚ ਦੱਖਣੀ ਅਫਰੀਕਾ ਦੀ ਪਾਰੀ 17.5 ਓਵਰਾਂ ਵਿੱਚ 141 ਦੌੜਾਂ ’ਤੇ ਸਮੇਟ ਦਿੱਤੀ। -ਪੀਟੀਆਈ