ਅਬੂਧਾਬੀ, 6 ਨਵੰਬਰ
ਆਸਟਰੇਲੀਆ ਨੇ ਆਈਸੀਸੀ ਟੀ-20 ਵਿਸ਼ਵ ਕੱਪ ਦੇ ਗਰੁੱਪ-ਏ ਦੇ ਮੈਚ ਵਿੱਚ ਅੱਜ ਇਥੇ ਵੈਸਟ ਇੰਡੀਜ਼ ਨੂੰ 8 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ। ਟੀਮ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਅਤੇ ਮਿਸ਼ੇਲ ਮਾਰਸ਼ ਦੀ ਬੇਖੋਫ਼ ਬੱਲੇਬਾਜ਼ੀ ਸਦਕਾ ਆਸਟਰੇਲੀਆ ਨੇ ਇਹ ਮੈਚ ਆਪਣੇ ਨਾਮ ਕੀਤਾ। ਮੈਨ ਆਫ਼ ਦਿ ਮੈਚ ਵਾਰਨਰ ਨੇ 56 ਗੇਂਦਾਂ ਦੀ ਪਾਰੀ ਵਿੱਚ 9 ਚੌਕਿਆਂ ਤੇ ਚਾਰ ਸਿਕਸਰਾਂ ਦੀ ਮਦਦ ਨਾਲ ਨਾਬਾਦ ਰਹਿੰਦਿਆਂ 89 ਦੌੜਾਂ ਬਣਾਈਆਂ ਜਦੋਂ ਕਿ ਮਾਰਸ਼ ਨੇ 32 ਗੇਂਦਾਂ ਦੀ ਪਾਰੀ ਵਿੱਚ 53 ਦੌੜਾਂ ਬਣਾਈਆਂ। ਵੈਸਟ ਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 7 ਵਿਕਟਾਂ ਗੁਆ ਕੇ 157 ਦੌੜਾਂ ਬਣਾਈਆਂ। ਕਪਤਾਨ ਪੋਲਾਰਡ ਨੇ 31 ਗੇਂਦਾ ਉੱਤੇ 44 ਦੌੜਾਂ ਬਣਾ ਕੇ ਸ਼ਾਨਦਾਰ ਪਾਰੀ ਖੇਡੀ। ਇਸ ਦੇ ਜਵਾਬ ਵਿੱਚ ਆਸਟਰੇਲੀਆ ਨੇ 22 ਗੇਂਦਾਂ ਬਾਕੀ ਰਹਿੰਦਿਆਂ ਦੋ ਵਿਕਟਾਂ ਦੇ ਨੁਕਸਾਨ ਨਾਲ 16.2 ਓਵਰਾਂ ਵਿੱਚ 161 ਦੌੜਾਂ ਬਣਾਈਆਂ ਤੇ ਮੈਚ ਜਿੱਤ ਲਿਆ। -ਪੀਟੀਆਈ