ਮੋਨਗਾਨੂਈ (ਨਿਊਜ਼ੀਲੈਂਡ): ਇਥੇ ਨਿਊਜ਼ੀਲੈਂਡ ਤੇ ਵੈਸਟ ਇੰਡੀਜ਼ ਦਰਮਿਆਨ ਤੀਜਾ ਤੇ ਆਖਰੀ ਟੀ-20 ਮੈਚ ਅੱਜ ਮੀਂਹ ਕਾਰਨ ਰੱਦ ਹੋ ਗਿਆ। ਇਸ ਨਾਲ ਮੇਜ਼ਬਾਨ ਟੀਮ ਨੇ ਲੜੀ 2-0 ਨਾਲ ਜਿੱਤ ਲਈ ਹੈ। ਅੱਜ ਸਿਰਫ 2.2 ਓਵਰ ਹੀ ਖੇਡੇ ਗਏ ਤੇ ਮੀਂਹ ਲਗਾਤਾਰ ਪੈਂਦਾ ਰਿਹਾ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਟਾਸ ਜਿੱਤਿਆ ਤੇ ਵੈਸਟ ਇੰਡੀਜ਼ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਵੈਸਟ ਇੰਡੀਜ਼ ਵਲੋਂ ਸਲਾਮੀ ਬੱਲੇਬਾਜ਼ ਆਂਦਰੇ ਫਲੈਚਰ ਤੇ ਬਰੈਂਡਨ ਕਿੰਗ ਨੇ ਪਹਿਲੇ ਹੀ ਓਵਰ ਵਿਚ 12 ਦੌੜਾਂ ਬਣਾਈਆਂ। ਇਸ ਤੋਂ ਬਾਅਦ ਦੂਜੇ ਓਵਰ ਵਿਚ ਕਿੰਗ ਕੈਚ ਆਊਟ ਹੋਇਆ। ਇਸ ਤੋਂ ਬਾਅਦ ਮੀਂਹ ਪੈਣਾ ਸ਼ੁਰੂ ਹੋ ਗਿਆ। ਇਸ ਕਾਰਨ ਮੈਚ ਰੱਦ ਕਰਨਾ ਪਿਆ। ਨਿਊਜ਼ੀਲੈਂਡ ਨੇ ਪਹਿਲੇ ਟੀ-20 ਮੈਚ ਵਿਚ ਵੈਸਟ ਇੰਡੀਜ਼ ਨੂੰ 5 ਵਿਕਟਾਂ ਨਾਲ ਤੇ ਦੂਜੇ ਮੈਚ ਵਿਚ 72 ਦੌੜਾਂ ਨਾਲ ਹਰਾਇਆ ਸੀ। ਨਿਊਜ਼ੀਲੈਂਡ ਦੇ ਫਰਗੂਸਨ ਨੂੰ ਸਰਵੋਤਮ ਖੇਡ ਸਦਕਾ ਪਲੇਅਰ ਆਫ ਦ ਸੀਰੀਜ਼ ਦਾ ਖਿਤਾਬ ਦਿੱਤਾ ਗਿਆ। -ਪੀਟੀਆਈ