ਜੈਪੁਰ, 17 ਨਵੰਬਰ
ਅੱਜ ਇਥੇ ਖੇਡੇ ਗਏ ਪਹਿਲੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ’ਚ ਭਾਰਤ ਨੇ ਨਿਊਜ਼ੀਲੈਡ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਤਿੰਨ ਮੈਚਾਂ ਦੀ ਲੜੀ ’ਚ ਭਾਰਤ ਨੇ 1-0 ਨਾਲ ਲੀਡ ਲੈ ਲਈ ਹੈ। ਨਿਊਜ਼ੀਲੈਂਡ ਵੱਲੋਂ ਦਿੱਤੇ ਗਏ 165 ਦੌੜਾਂ ਦੇ ਟੀਚੇ ਨੂੰ ਭਾਰਤ ਦੇ ਸੂਰਿਆ ਕੁਮਾਰ ਯਾਦਵ (62) ਅਤੇ ਕਪਤਾਨ ਰੋਹਿਤ ਸ਼ਰਮਾ (48) ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ 19.4 ਓਵਰਾਂ ’ਚ ਪੂਰਾ ਕਰ ਲਿਆ।
ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ 6 ਵਿਕਟਾਂ ਗੁਆ ਕੇ 164 ਦੌੜਾਂ ਬਣਾਈਆਂ ਸਨ ਜਿਸ ’ਚ ਮਾਰਟਿਨ ਗੁਪਟਿਲ ਨੇ 70 ਅਤੇ ਮਾਰਕ ਚੈਪਮੈਨ ਨੇ 63 ਦੌੜਾਂ ਦਾ ਯੋਗਦਾਨ ਦਿੱਤਾ। ਭਾਰਤ ਵੱਲੋਂ ਰਵੀਚੰਦਰਨ ਅਸ਼ਿਵਨ ਅਤੇ ਭੁਵਨੇੇਸ਼ਵਰ ਕੁਮਾਰ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਭਾਰਤ ਨੇ ਇਸ ਮੁਕਾਬਲੇ ’ਚ ਜਿੱਤ ਨਾਲ ਟੀ-20 ਵਿਸ਼ਵ ਕੱਪ ’ਚ ਹੋਈ ਹਾਰ ਦਾ ਬਦਲਾ ਲੈ ਲਿਆ ਹੈ। -ਪੀਟੀਆਈ