ਕਟਕ, 12 ਜੂਨ
ਦੱਖਣੀ ਅਫਰੀਕਾ ਨੇ ਐਤਵਾਰ ਨੂੰ ਇਥੇ ਟੀ-20 ਮੈਚ ਵਿੱਚ ਭਾਰਤ ਨੂੰ ਚਾਰ ਵਿਕਟਾਂ ਨਾਲ ਮਾਤ ਦਿੱਤੀ ਅਤੇ ਪੰਜ ਮੈਚਾਂ ਵਾਲੀ ਇਸ ਲੜੀ ਵਿੱਚ 2-0 ਨਾਲ ਚੜ੍ਹਤ ਬਣਾ ਲਈ ਹੈ। ਦੱਖਣੀ ਅਫਰੀਕਾ ਦੇ ਕਪਤਾਨ ਤੇਮਬਾ ਬਾਵੁਮਾ ਨੇ ਟਾਸ ਜਿੱਤੀ ਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਬੱਲੇਬਾਜ਼ਾਂ ਨੂੰ ਦੱਖਣੀ ਅਫਰੀਕਾ ਦੇ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਵੇਲੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਟੀਮ ਛੇ ਵਿਕਟਾਂ ਗੁਆ ਕੇ 148 ਦੋੜਾਂ ਹੀ ਬਣਾ ਸਕੀ। ਇਸੇ ਦੌਰਾਨ ਸ਼੍ਰੇਅਰ ਅਈਅਰ ਨੇ ਸਭ ਤੋਂ ਵੱਧ 40 ਦੌੜਾਂ ਬਣਾਈਆਂ ਅਤੇ ਇਸ਼ਾਨ ਕਿਸ਼ਨ ਨੇ 21 ਗੇਂਦਾਂ ਵਿੱਚ 34 ਦੌੜਾਂ ਦੀ ਪਾਰੀ ਖੇਡੀ। ਇਸੇ ਤਰ੍ਹਾਂ ਕਾਤ੍ਰਿਕ ਨੇ 21 ਗੇਂਦਾ ਵਿੱਚ 30 ਦੌੜਾਂ ਬਣਾਈਆਂ ਦੇ ਹਰਸ਼ਲ ਪਟੇਲ ਨੇ 9 ਗੇਂਦਾਂ ਵਿੱਚ 12 ਦੋੜਾਂ ਬਣਾਈਆਂ ਤੇ ਨਾਬਾਦ ਰਹੇ। ਇਸ ਦੇ ਜਵਾਬ ਵਿੱਚ ਦੱਖਣੀ ਅਫਰੀਕਾ ਦੀ ਟੀਮ ਨੇ 18.2 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ਨਾਲ 149 ਦੋੜਾਂ ਬਣਾਈਆਂ ਤੇ ਮੈਚ ਜਿੱਤ ਲਿਆ। -ਪੀਟੀਆਈ