ਦੋਹਾ: ਭਾਰਤੀ ਪੁਰਸ਼ਾਂ ਦੀ ਟੇਬਲ ਟੈਨਿਸ ਟੀਮ ਨੇ ਅੱਜ ਇੱਥੇ ਏਸ਼ਿਆਈ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਉਸ ਨੂੰ ਸੈਮੀ ਫਾਈਨਲ ’ਚ ਦੱਖਣੀ ਕੋਰੀਆ ਦੀ ਮਜ਼ਬੂਤ ਟੀਮ ਤੋਂ 3-0 ਨਾਲ ਹਾਰ ਕੇ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਭਾਰਤੀ ਟੀਮ ਨੇ ਬੁੱਧਵਾਰ ਨੂੰ ਕੁਆਰਟਰ ਫਾਈਨਲ ’ਚ ਇਰਾਨ ਦੀ ਟੀਮ ਨੂੰ 3-1 ਨਾਲ ਹਰਾ ਕੇ ਸੈਮੀ ਫਾਈਨਲ ਪਹੁੰਚਦਿਆਂ ਆਪਣਾ ਤਗ਼ਮਾ ਪੱਕਾ ਕੀਤਾ ਸੀ। ਭਾਰਤੀ ਖਿਡਾਰੀ ਸੈਮੀ ਫਾਈਨਲ ’ਚ ਦੱਖਣੀ ਕੋਰੀਆ ਤੋਂ ਇੱਕ ਵੀ ਮੈਚ ਨਹੀਂ ਜਿੱਤ ਸਕੇ। ਪਹਿਲੇ ਮੈਚ ਕੋਰੀਆ ਦੇ ਵੂਜਿਨ ਜਾਂਗ ਨੇ ਭਾਰਤ ਦੇ ਜੀ. ਸਾਥਿਆਨ ਨੂੰ ਹਰਾਇਆ ਜਦਕਿ ਦੂਜੇ ਮੈਚ ’ਚ ਸ਼ਰਤ ਕਮਲ ਨੂੰ ਲੀ ਸਾਂਗਸੂ ਅਤੇ ਤੀਜੇ ਮੈਚ ਵਿੱਚ ਹਰਮੀਤ ਦੇਸਾਈ ਨੂੰ ਸੇਯੂੰਗਮਿਨ ਚੋਅ ਹੱਥੋਂ ਹਾਰ ਨਸੀਬ ਹੋਈ। ਦੂਜੇ ਪਾਸੇ ਭਾਰਤੀ ਮਹਿਲਾ ਟੀਮ ਨੂੰ ਥਾਈਲੈਂਡ ਨੂੰ ਹਰਾ ਕੇ ਟੂਰਨਾਮੈਂਟ ’ਚ ਪੰਜਵੇਂ ਸਥਾਨ ’ਤੇ ਰਹੀ ਹੈ। -ਪੀਟੀਆਈ