ਆਕਲੈਂਡ: ਨਿਊਜ਼ੀਲੈਂਡ ਦੇ ਬੱਲੇਬਾਜ਼ ਰੌਸ ਟੇਲਰ ਨੇ ਅੱਜ ਕਿਹਾ ਕਿ ਭਾਰਤ ਵਿਚ 2023 ਵਿਚ ਹੋਣ ਵਾਲੇ ਵਿਸ਼ਵ ਕੱਪ ਵਿਚ ਖੇਡਣਾ ਉਸ ਦੀ ਯੋਜਨਾ ਦਾ ਹਿੱਸਾ ਹੈ ਕਿਉਂਕਿ ਕਰੋਨਾ ਕਾਰਨ ਕ੍ਰਿਕਟ ਦੇ ਸਫਰ ਵਿਚ ਖੜੋਤ ਆ ਗਈ ਹੈ। ਇਸ ਦੇ ਬਾਵਜੂਦ ਉਹ ਆਪਣੇ ਕਰੀਅਰ ਨੂੰ ਲੰਬਾ ਸਮਾਂ ਖੇਡਣ ਲਈ ਆਸਵੰਦ ਹੈ। ਟੇਲਰ ਨੇ ਮੰਨਿਆ ਕਿ ਤਿੰਨ ਹੋਰ ਸਾਲ ਖੇਡਣਾ ਉਸ ਲਈ ਚੁਣੌਤੀ ਭਰਿਆ ਹੈ ਪਰ ਉਹ ਚੁਣੌਤੀ ਦਾ ਮੁਕਾਬਲਾ ਕਰਨ ਲਈ ਤਿਆਰ ਹੈ ਤੇ ਵਿਸ਼ਵ ਕੱਪ ਤੋਂ ਬਾਅਦ ਹੀ ਕ੍ਰਿਕਟ ਨੂੰ ਅਲਵਿਦਾ ਕਹਿਣਗੇ। ਪੀਟੀਆਈ