ਪੈਰਿਸ, 29 ਜੁਲਾਈ
ਸਿਖਰਲਾ ਦਰਜਾ ਪ੍ਰਾਪਤ ਨੋਵਾਕ ਜੋਕੋਵਿਚ ਨੇ ਅੱਜ ਓਲੰਪਿਕ ਟੈਨਿਸ ਪੁਰਸ਼ ਸਿੰਗਲਜ਼ ਦੇ ਦੂਜੇ ਗੇੜ ਵਿੱਚ ਰਾਫੇਲ ਨਡਾਲ ਨੂੰ ਸਿੱਧੇ ਸੈੱਟਾਂ ਵਿੱਚ 6-1, 6-4 ਨਾਲ ਹਰਾ ਦਿੱਤਾ। ਨਡਾਲ ਨੇ ਰਿਕਾਰਡ 14 ਵਾਰ ਰੋਲਾਂ ਗੈਰੋ ਦੇ ਲਾਲ ਬੱਜਰੀ ’ਤੇ ਫਰੈਂਚ ਓਪਨ ਦੇ ਖਿਤਾਬ ਜਿੱਤੇ ਹਨ ਅਤੇ ਇਸ ਦੌਰਾਨ ਉਨ੍ਹਾਂ ਕਈ ਵਾਰ ਜੋਕੋਵਿਚ ਨੂੰ ਹਰਾਇਆ ਹੈ। ਨਡਾਲ ਹੁਣ ਕਾਰਲੋਸ ਅਲਕਾਰਾਜ਼ ਨਾਲ ਪੁਰਸ਼ ਡਬਲਜ਼ ਵਿੱਚ ਤਗਮੇ ਦੀ ਦੌੜ ਵਿੱਚ ਹੈ। ਉਧਰ, ਅਮਰੀਕਾ ਦੀ ਕੋਕੋ ਗੌਫ ਨੇ ਮਹਿਲਾ ਸਿੰਗਲਜ਼ ਵਿੱਚ ਅਰਜਨਟੀਨਾ ਦੀ ਮਾਰੀਆ ਲੋਰਡੇਸ ਕੈਰੀ ਨੂੰ ਇੱਕਤਰਫਾ ਮੁਕਾਬਲੇ ਵਿੱਚ 6-1, 6-1 ਨਾਲ ਹਰਾਇਆ।