ਚਾਰਲਸਟਨ: ਵਿਰੋਨਿਕਾ ਕੁਦੇਰਮੇਤੋਵਾ ਨੇ ਵੋਲਵੋ ਕਾਰ ਓਪਨ ਟੈਨਿਸ ਦੇ ਫਾਈਨਲ ਵਿੱਚ ਡਾਂਕਾ ਕੋਵਿਨਿਕ ਨੂੰ ਹਰਾ ਕੇ ਸਿੰਗਲਜ਼ ’ਚ ਡਬਲਯੂਟੀਏ ਦਾ ਪਹਿਲਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਰੂਸ ਦੀ 23 ਸਾਲਾ ਖਿਡਾਰਨ ਨੇ 2016 ਤੋਂ ਬਾਅਦ ਪਹਿਲੀ ਵਾਰ ਫਾਈਨਲ ’ਚ ਪਹੁੰਚੀ ਕੋਵਿਨਿਕ ਨੂੰ 6-4, 6-2 ਨਾਲ ਹਰਾਇਆ। ਸੀਜ਼ਨ ਦੇ ਪਹਿਲੇ ਕਲੇਅ ਕੋਰਟ ਟੂਰਨਾਮੈਂਟ ਦੀ ਚੈਂਪੀਅਨ ਬਣਨ ਦੌਰਾਨ ਉਸ ਨੇ ਇੱਕ ਵੀ ਸੈੱਟ ਨਹੀਂ ਹਾਰਿਆ। ਇਸ ਤੋਂ ਪਹਿਲਾਂ ਸੈਰੇਨਾ ਵਿਲੀਅਮਜ਼ ਨੇ 2012 ਵਿੱਚ ਅਜਿਹਾ ਕੀਤਾ ਸੀ। ਕੁਦੇਰਮੇਤੋਵਾ ਮੌਜੂਦਾ ਡਬਲਯੂਟੀਏ ਸੀਜ਼ਨ ਵਿੱਚ ਪਹਿਲੀ ਵਾਰ ਚੈਂਪੀਅਨ ਬਣਨ ਵਾਲੀ ਪੰਜਵੀਂ ਖਿਡਾਰਨ ਹੈ। ਕਰੋਨਾਵਾਇਰਸ ਕਾਰਨ ਪਿਛਲੇ ਸਾਲ ਇਹ ਟੂਰਨਾਮੈਂਟ ਰੱਦ ਕਰ ਦਿੱਤਾ ਗਿਆ ਸੀ ਅਤੇ ਇਸ ਵਾਰ ਇਹ ਬਿਨਾਂ ਦਰਸ਼ਕਾਂ ਤੋਂ ਖੇਡਿਆ ਗਿਆ। -ਏਪੀ