ਬਰਲਿਨ, 18 ਜੂਨ
ਆਸਟਰੇਲੀਅਨ ਓਪਨ ਚੈਂਪੀਅਨ ਟੈਨਿਸ ਖਿਡਾਰਨ ਆਰਿਆਨਾ ਸਬਾਲੇਂਕਾ ਅਤੇ ਦੋ ਵਾਰ ਦੀ ਵਿੰਬਲਡਨ ਫਾਈਨਲਿਸਟ ਓਨਸ ਜੈਬਿਊਰ ਪੈਰਿਸ ਓਲੰਪਿਕ ਤੋਂ ਹਟ ਗਈਆਂ ਹਨ। ਇਨ੍ਹਾਂ ਦੋਵਾਂ ਨੇ ਕਿਹਾ ਕਿ ਉਹ ਗ੍ਰਾਸ ਕੋਰਟ ’ਤੇ ਹੋਣ ਵਾਲੇ ਵਿੰਬਲਡਨ ਤੋਂ ਤੁਰੰਤ ਬਾਅਦ ਕਲੇਅ ਕੋਰਟ ’ਤੇ ਨਹੀਂ ਖੇਡਣਾ ਚਾਹੁੰਦੀਆਂ। ਦੁਨੀਆ ਦੀ ਤੀਜੇ ਨੰਬਰ ਦੀ ਖਿਡਾਰਨ ਬੇਲਾਰੂਸ ਦੀ ਸਬਾਲੇਂਕਾ ਨੇ ਕਿਹਾ ਕਿ ਉਹ ਪੈਰਿਸ ਓਲੰਪਿਕ ’ਚ ਖੇਡਣ ਦੀ ਬਜਾਏ ਆਰਾਮ ਕਰਨਾ ਚਾਹੇਗੀ। ਉਸ ਨੇ ਕਿਹਾ, “ਮੈਂ ਆਪਣੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਇਹ ਫ਼ੈਸਲਾ ਲਿਆ ਹੈ। ਮੈਂ ਅਗਲੇ ਮੁਕਾਬਲਿਆਂ ਲਈ ਸਰੀਰਕ ਅਤੇ ਮਾਨਸਿਕ ਤੌਰ ’ਤੇ ਤਿਆਰ ਰਹਿਣ ਲਈ ਆਰਾਮ ਕਰਨਾ ਪਸੰਦ ਕਰਾਂਗੀ।’’ -ਏਪੀ