ਲੰਡਨ, 2 ਸਤੰਬਰ
ਭਾਰਤ ਤੇ ਇੰਗਲੈਂਡ ਵਿਚਾਲੇ ਖੇਡੇ ਜਾ ਰਹੇ ਚੌਥੇ ਟੈਸਟ ਮੈਚ ਦੇ ਪਹਿਲੇ ਦਿਨ ਅੱਜ ਟੀਮ ਇੰਡੀਆ ਦੀ ਪਾਰੀ 191 ਦੌੜਾਂ ’ਤੇ ਸਿਮਟ ਗਈ। ਇਸ ਮਗਰੋਂ ਇੰਗਲੈਂਡ ਨੇ ਬੱਲੇਬਾਜ਼ੀ ਕਰਦਿਆਂ ਅੱਜ ਦੀ ਖੇਡ ਸਮਾਪਤੀ ਤੱਕ ਤਿੰਨ ਵਿਕਟਾਂ ਗਵਾ ਕੇ 53 ਦੌੜਾਂ ਬਣਾ ਲਈਆਂ ਸਨ। ਭਾਰਤ ਤਰਫੋਂ ਜਸਪ੍ਰੀਤ ਬੁਮਰਾਹ ਨੇ ਇਕ ਹੀ ਓਵਰ ਵਿੱਚ ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਰੋਰੀ ਬਰਨਜ਼ ਤੇ ਹਸੀਬ ਹਮੀਦ ਨੂੰ ਪੈਵੀਲੀਅਨ ਦਾ ਰਾਹ ਵਿਖਾਇਆ। ਮੈਚ ਦੌਰਾਨ ਭਾਰਤੀ ਕਪਤਾਨ ਵਿਰਾਟ ਕੁਹਲੀ ਨੇ 96 ਗੇਂਦਾਂ ’ਤੇ ਅਰਧ ਸੈਂਕੜਾ ਜੜ੍ਹਿਆ ਜਦੋਂ ਕਿ ਸ਼ਰਦੁਲ ਠਾਕੁਰ ਨੇ 36 ਗੇਂਦਾਂ ’ਤੇ 57 ਦੌੜਾਂ ਬਣਾਈਆਂ। ਫਾਈਨਲ ਸੈਸ਼ਨ ਵਿੱਚ ਕੁੱਲ 7 ਵਿਕਟਾਂ ਡਿੱਗੀਆਂ। -ਪੀਟੀਆਈ