ਦੁਬਈ, 22 ਦਸੰਬਰ
ਟੀਮ ਇੰਡੀਆ ਦਾ ਕਪਤਾਨ ਵਿਰਾਟ ਕੋਹਲੀ ਆਈਸੀਸੀ ਦੀ ਨਵੀਂ ਵਿਸ਼ਵ ਰੈਂਕਿੰਗ ਦੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਇਕ ਨੰਬਰ ਹੇਠਾਂ ਡਿੱਗ ਕੇ ਸੱਤਵੇਂ ਨੰਬਰ ’ਤੇ ਪਹੁੰਚ ਗਿਆ ਹੈ ਜਦੋਂ ਕਿ ਆਸਟਰੇਲੀਆ ਦਾ ਬੱਲੇਬਾਜ਼ ਮਾਰਨਸ ਲਾਬੁਸ਼ੇਨ ਆਪਣੀ ਸ਼ਾਨਦਾਰ ਫਾਰਮ ਕਾਰਨ ਇੰਗਲੈਂਡ ਟੀਮ ਦੇ ਕਪਤਾਨ ਜੋ ਰੂਟ ਨੂੰ ਪਿੱਛੇ ਛੱਡ ਕੇ ਦੁਨੀਆਂ ਦਾ ਨੰਬਰ ਇਕ ਬੱਲੇਬਾਜ਼ ਬਣ ਗਿਆ ਹੈ। ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਨੇ ਜਦੋਂ ਨਿਊਜ਼ੀਲੈਂਡ ਖ਼ਿਲਾਫ਼ ਦੂਸਰਾ ਟੈਸਟ ਮੈਚ ਖੇਡਿਆ ਸੀ ਤਾਂ ਉਹ ਛੇਵੇਂ ਨੰਬਰ ’ਤੇ ਸੀ। ਭਾਰਤ ਤਰਫੋਂ ਰੋਹਿਤ ਸ਼ਰਮਾ ਪੰਜਵੇਂ ਸਥਾਨ ’ਤੇ ਬਰਕਰਾਰ ਹੈ। ਇਸੇ ਤਰ੍ਹਾਂ ਗੇਂਦਬਾਜ਼ਾਂ ਵਿੱਚ ਰਵੀਚੰਦਰਨ ਅਸ਼ਿਵਨ ਹੁਣ ਵੀ ਆਸਟਰੇਲੀਆ ਦੇ ਕਪਤਾਨ ਪੈਟ ਕਮਿੰਸ ਤੋਂ ਬਾਅਦ ਦੂਸਰੇ ਨੰਬਰ ’ਤੇ ਕਾਇਮ ਹੈ। -ਪੀਟੀਆਈ