ਬੰਗਲੁਰੂ: ਭਾਰਤੀ ਪੁਰਸ਼ ਹਾਕੀ ਟੀਮ ਦੇ ਖਿਡਾਰੀ ਅਮਿਤ ਰੋਹੀਦਾਸ ਦਾ ਮੰਨਣਾ ਹੈ ਕਿ ਯੂਰਪ ਅਤੇ ਅਰਜਨਟੀਨਾ ਦੌਰੇ ਦੀ ਤਿਆਰੀ ਦੌਰਾਨ ਵੀਡੀਓ ਵਿਸ਼ਲੇਸ਼ਣ ਨੇ ਵੱਡੀ ਭੂਮਿਕਾ ਨਿਭਾਈ। ਵੀਡੀਓ ਵਿਸ਼ਲੇਸ਼ਣ ਨਾਲ ਖਿਡਾਰੀਆਂ ਨੂੰ ਆਪਣੀਆਂ ਗਲਤੀਆਂ ਦਾ ਪਤਾ ਲੱਗ ਜਾਂਦਾ ਹੈ। ਉਸ ਨੇ ਕਿਹਾ, ‘‘ਵੀਡੀਓ ਵਿਸ਼ਲੇਸ਼ਣ ਨਾਲ ਸਾਨੂੰ ਦੋਹਾਂ ਦੌਰਿਆਂ ’ਤੇ ਮਦਦ ਮਿਲੀ। ਅਸੀਂ ਹਮਲਾ ਕਰਨ ਅਤੇ ਡਿਫੈਂਸ ’ਚ ਵਿਰੋਧੀ ਟੀਮ ਦੀ ਚਾਲ ਦੇਖੀ ਅਤੇ ਆਪਣੇ ਆਪ ਨੂੰ ਉਸ ਅਨੁਸਾਰ ਢਾਲ ਲਿਆ।’’ ਉਸ ਨੇ ਕਿਹਾ, ‘‘ਸਾਨੂੰ ਮੈਦਾਨ ’ਤੇ ਬਹੁਤਾ ਤਜਰਬਾ ਨਹੀਂ ਸੀ ਪਰ ਅਸੀਂ ਹੋਮਵਰਕ ਚੰਗਾ ਕੀਤਾ। ਵੀਡੀਓ ਵਿਸ਼ਲੇਸ਼ਣ ਰਾਹੀਂ ਕਾਫੀ ਮਦਦ ਮਿਲੀ।’’ ਉਹ ਇਸ ਵੇਲੇ ‘ਸਾਈ’ ਵਿੱਚ ਬਾਕੀ ਟੀਮ ਨਾਲ ਅਭਿਆਸ ਕਰ ਰਿਹਾ ਹੈ। -ਪੀਟੀਆਈ