ਟੋਕੀਓ, 1 ਅਗਸਤ
ਫਰਾਂਸ ਦੇ ਸੁਪਰ ਹੈਵੀਵੇਟ ਮੁੱਕੇਬਾਜ਼ ਮੁਰਾਦ ਅਲੀਵ ਨੂੰ ਅੱਜ ਇਥੇ ਟੋਕੀਓ ਓਲੰਪਿਕਸ ਦੇ ਕੁਆਰਟਰ ਫਾਈਨਲ ਵਿੱਚ ਜਾਣਬੁੱਝ ਕੇ ਵਿਰੋਧੀ ਦੇ ਟੱਕਰ ਮਾਰਨ ਕਾਰਨ ਅਯੋਗ ਕਰ ਦਿੱਤਾ ਗਿਆ, ਜਿਸ ਕਾਰਨ ਉਹ ਵਿਰੋਧ ਵਿੱਚ ਰਿੰਗ ਵਿੱਚ ਬੈਠ ਗਿਆ। ਮੁਰਾਦ ਅਲੀ ਨੂੰ ਦੂਜੇ ਗੇੜ ਦੀ ਸਮਾਪਤੀ ਤੋਂ ਚਾਰ ਸੈਕਿੰਡ ਪਹਿਲਾਂ ਰੈਫਰੀ ਨੇ ‘ਅਯੋਗ’ ਕਰ ਦਿੱਤਾ। ਰੈਫਰੀ ਨੂੰ ਯਕੀਨ ਸੀ ਕਿ ਮੁਰਦ ਨੇ ਆਪਣੇ ਸਿਰ ਨਾਲ ਬਰਤਾਨੀਆਂ ਦੇ ਮੁੱਕੇਬਾਜ਼ ਫਰੇਜ਼ਰ ਕਲਾਰਕ ਨੂੰ ਟੱਕਰ ਮਾਰੀ ਹੈ। ਇਸ ਕਾਰਨ ਕਲਾਰਕ ਦੇ ਦੀਆਂ ਦੋਵੇਂ ਅੱਖਾਂ ਦੇ ਨੇੜੇ ਜ਼ਖ਼ਮ ਹੋ ਗਏ। ਅਯੋਗ ਕਰਾਰ ਦਿੱਤੇ ਜਾਣ ਬਾਅਦ ਮੁਰਾਦ ਰਿੰਗ ਦੀਆਂ ਰੱਸੀਆਂ ਦੇ ਬਾਹਰ ਬੈਠ ਗਿਆ। ਉਸ ਨੂੰ ਮਨਾਉਣ ਲਈ ਕਾਫੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਥਾਂ ਤੋਂ ਨਹੀਂ ਹਟਿਆ। ਜਦੋਂ ਮੁਕਾਬਲਾ ਰੋਕਿਆ ਉਸ ਵੇਲੇ ਮੁਰਾਦ ਪਹਿਲਾ ਗੇੜ 3-2 ਨਾਲ ਜਿੱਤ ਚੁੱਕਿਆ ਸੀ। ਉਸ ਨੇ ਜ਼ੋਰ ਜ਼ੋਰ ਕੇ ਕਿਹਾ ਕਿ ਸਾਰੇ ਜਾਣਦੇ ਹਨ ਕਿ ਉਹ ਜਿੱਤਿਆ ਹੈ।