ਨਵੀਂ ਦਿੱਲੀ, 2 ਜਨਵਰੀ
ਸਰਕਾਰ ‘ਏਅਰ ਸਪੋਰਟਸ’ ਲਈ ਕੌਮੀ ਖੇਡ ਨੀਤੀ ਤਿਆਰ ਕਰਨ ਦੇ ਨਾਲ ਨਾਲ ਅਜਿਹੀਆਂ ਖੇਡਾਂ ਲਈ ਇੱਕ ਸਿਖਰਲੀ ਸੰਸਥਾ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕੌਮੀ ਏਅਰ ਸਪੋਰਟਸ ਨੀਤੀ (ਐੱਨਏਐੱਸਪੀ 2022) ਦੇ ਖਰੜੇ ’ਤੇ ਲੋਕਾਂ ਤੋਂ 31 ਜਨਵਰੀ ਤੱਕ ਸੁਝਾਅ ਮੰਗੇ ਹਨ। ਮੰਤਰਾਲੇ ਅਨੁਸਾਰ ਉਸ ਦੀ ਯੋਜਨਾ ‘ਏਅਰ ਸਪੋਰਟਸ’ ਨੂੰ ਸੁਰੱਖਿਅਤ, ਸਸਤਾ, ਆਨੰਦ ਭਰਿਆ ਤੇ ਟਿਕਾਊ ਬਣਾ ਦੇ ਉਤਸ਼ਾਹ ਦੇਣ ਦੀ ਹੈ। ਇਸ ਨੀਤੀ ’ਚ ਏਅਰੋਬੈਟਿਕਸ, ਏਅਰੋਮਾਡਲਿੰਗ, ਐਮਚਿਓਰ ਬਿਲਟ ਦੇ ਨਾਲ ਨਾਲ ਬੈਲੂਨਿੰਗ, ਡਰੋਨ, ਸਕਾਈਡਾਈਵਿੰਗ ਤੇ ਵਿੰਟੇਜ ਜਹਾਜ਼ ਵਰਗੀਆਂ ਖੇਡਾਂ ਵੀ ਸ਼ਾਮਲ ਹੋਣਗੀਆਂ। -ਪੀਟੀਆਈ