ਨਵੀਂ ਦਿੱਲੀ: ਭਾਰਤੀ ਘੋੜਸਵਾਰੀ ਟੀਮ ਨੇ ਜਾਰਡਨ ਦੇ ਵਾਡੀ ਰਮ ਵਿੱਚ ਮਹਿਲਾਵਾਂ ਦੀ ਕੌਮਾਂਤਰੀ ਟੈਂਟ ਪੈਗਿੰਗ ਚੈਂਪੀਅਨਸ਼ਿਪ ਵਿੱਚ ਪਹਿਲੀ ਵਾਰ ਹਿੱਸਾ ਲੈਂਦਿਆਂ ਇਤਿਹਾਸਕ ਕਾਂਸੀ ਦਾ ਤਗ਼ਮਾ ਆਪਣੇ ਨਾਮ ਕੀਤਾ। ਭਾਰਤੀ ਟੀਮ ਵਿੱਚ ਰਿਤਿਕਾ ਦਾਹੀਆ, ਪ੍ਰਿਯੰਕਾ ਭਾਰਦਵਾਜ ਅਤੇ ਖੁਸ਼ੀ ਸਿੰਘ ਸ਼ਾਮਲ ਸਨ। ਭਾਰਤੀ ਘੋੜਸਵਾਰੀ ਫੈਡਰੇਸ਼ਨ ਵੱਲੋਂ ਜਾਰੀ ਬਿਆਨ ਮੁਤਾਬਕ, ਇਸ ਵਿੱਚ ਕੁੱਲ 14 ਦੇਸ਼ਾਂ ਨੇ ਹਿੱਸਾ ਲਿਆ ਅਤੇ ਭਾਰਤੀ ਟੀਮ ਨੇ 136 ਅੰਕ ਹਾਸਲ ਕੀਤੇ। ਦੱਖਣੀ ਅਫਰੀਕਾ ਦੀ ਟੀਮ ਨੇ ਸੋਨ ਅਤੇ ਓਮਾਨ ਨੇ ਚਾਂਦੀ ਦਾ ਤਗ਼ਮਾ ਜਿੱਤਿਆ। -ਪੀਟੀਆਈ