ਨਵੀਂ ਦਿੱਲੀ: ਓਮਾਨ ਅਤੇ ਯੂਏਈ ਖ਼ਿਲਾਫ਼ ਖੇਡੇ ਜਾਣ ਵਾਲੇ ਮੈਚਾਂ ਲਈ ਦੁਬਈ ’ਚ ਲੱਗਣ ਵਾਲੇ ਤਿਆਰੀ ਕੈਂਪ ਵਿੱਚ ਹਿੱਸਾ ਲੈਣ ਲਈ ਭਾਰਤ ਦੀ 27 ਮੈਂਬਰੀ ਫੁਟਬਾਲ ਟੀਮ 15 ਮਾਰਚ ਨੂੰ ਕਪਤਾਨ ਸੁਨੀਲ ਛੇਤਰੀ ਤੋਂ ਬਿਨਾਂ ਹੀ ਰਵਾਨਾ ਹੋਵੇਗੀ। ਬੀਤੇ ਦਿਨੀਂ ਕਰੋਨਾ ਦੀ ਲਾਗ ਲੱਗਣ ਕਾਰਨ ਛੇਤਰੀ ਇਕਾਂਤਵਾਸ ਹੈ। ਓਮਾਨ ਖ਼ਿਲਾਫ਼ ਭਾਰਤ ਦਾ ਮੁਕਾਬਲਾ 25 ਮਾਰਚ ਨੂੰ ਅਤੇ ਯੂਏਈ ਖ਼ਿਲਾਫ਼ 29 ਮਾਰਚ ਨੂੰ ਹੋਵੇਗਾ। -ਪੀਟੀਆਈ