ਨਵੀਂ ਦਿੱਲੀ, 8 ਫਰਵਰੀ
ਭਾਰਤ ਦੀ ਅੰਡਰ-19 ਟੀਮ ਪੰਜਵੀਂ ਵਾਰ ਵਿਸ਼ਵ ਕੱਪ ਜਿੱਤ ਕੇ ਅੱਜ ਦੇਸ਼ ਪਰਤ ਆਈ। ਭਾਰਤ ਨੇ ਯਸ਼ ਢੁੱਲ ਦੀ ਕਪਤਾਨੀ ਵਿੱਚ ਇੰਗਲੈਂਡ ਨੂੰ ਹਰਾ ਕੇ ਖਿਤਾਬ ਜਿੱਤਿਆ। ਭਾਰਤੀ ਟੀਮ ਨੇ ਵੈਸਟਇੰਡੀਜ਼ ਤੋਂ ਐਮਸਟਰਡਮ ਅਤੇ ਦੁਬਈ ਦੇ ਰਸਤੇ ਬੈਂਗਲੌਰ ਲਈ ਉਡਾਣ ਭਰੀ ਸੀ। ਖਿਡਾਰੀ ਸ਼ਾਮ ਨੂੰ ਅਹਿਮਦਾਬਾਦ ਪਹੁੰਚਣਗੇ ਜਿੱਥੇ ਬੀਸੀਸੀਆਈ ਨੇ ਬੁੱਧਵਾਰ ਨੂੰ ਉਨ੍ਹਾਂ ਲਈ ਸਨਮਾਨ ਸਮਾਰੋਹ ਰੱਖਿਆ ਹੈ। ਆਈਸੀਸੀ ਸਾਰੀਆਂ ਟੀਮਾਂ ਲਈ ਯਾਤਰਾ ਦਾ ਪ੍ਰਬੰਧ ਕਰਦਾ ਹੈ।