ਨਵੀਂ ਦਿੱਲੀ, 27 ਫਰਵਰੀ
ਖੇਡ ਮੰਤਰਾਲੇ ਨੇ ਧੜੇਬੰਦੀ ਦੀ ਸ਼ਿਕਾਰ ਭਾਰਤੀ ਜਿਮਨਾਸਟਿਕ ਫੈਡਰੇਸ਼ਨ ਨੂੰ ਦਸ ਸਾਲ ਬਾਅਦ ਮਾਨਤਾ ਦਿੱਤੀ ਹੈ ਅਤੇ ਨਵੰਬਰ 2019 ਵਿਚ ਸੁਧੀਰ ਮਿੱਤਲ ਦੀ ਪ੍ਰਧਾਨ ਅਹੁਦੇ ਲਈ ਹੋਈ ਚੋਣ ਨੂੰ ਰਿਕਾਰਡ ’ਤੇ ਰੱਖਿਆ ਗਿਆ ਹੈ। ਇਹ ਮਾਨਤਾ 31 ਦਸੰਬਰ ਤੱਕ ਦਿੱਤੀ ਗਈ ਹੈ। ਸਾਲ 2011 ਵਿਚ ਖੇਡ ਮੰਤਰਾਲੇ ਨੇ ਫੈਡਰੇਸ਼ਨ ਵਿਚ ਲੜਾਈ ਕਾਰਨ ਇਸ ਦੀ ਮਾਨਤਾ ਰੱਦ ਕਰ ਦਿੱਤੀ ਸੀ। ਖੇਡ ਮੰਤਰਾਲੇ ਇਸ ਸਮੇਂ ਹਰ ਸਾਲ ਰਾਸ਼ਟਰੀ ਖੇਡ ਫੈਡਰੇਸ਼ਨਾਂ ਨੂੰ ਮਾਨਤਾ ਦੇ ਰਿਹਾ ਹੈ।